Death Anniversary: 'ਦਿ ਲੰਚ ਬਾਕਸ' ਤੋਂ ਲੈ ਕੇ 'ਪਾਨ ਸਿੰਘ ਤੋਮਰ' ਤੱਕ ਆਪਣੀ ਦਮਦਾਰ ਅਦਾਕਾਰੀ ਨਾਲ ਇਰਫਾਨ ਖਾਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ

By  Pushp Raj April 29th 2022 04:34 PM
Death Anniversary: 'ਦਿ ਲੰਚ ਬਾਕਸ' ਤੋਂ ਲੈ ਕੇ 'ਪਾਨ ਸਿੰਘ ਤੋਮਰ' ਤੱਕ ਆਪਣੀ ਦਮਦਾਰ ਅਦਾਕਾਰੀ ਨਾਲ ਇਰਫਾਨ ਖਾਨ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਅੱਜ ਦੇ ਦਿਨ ਹੀ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਇਰਫਾਨ ਖਾਨ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸੀ। ਅੱਜ ਉਨ੍ਹਾਂ ਦੀ ਦੂਜੀ ਬਰਸੀ ਹੈ। 29 ਅਪ੍ਰੈਲ ਸਾਲ 2020 'ਚ ਅੱਜ ਦੇ ਦਿਨ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਇਰਫਾਨ ਖਾਨ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਵੱਖਰੀ ਪਛਾਣ ਬਣਾਈ ਸੀ।

Irfan Khan

ਦੱਸਣਯੋਗ ਹੈ ਕਿ ਦਿੱਗਜ਼ ਅਦਾਕਾਰ ਇਰਫਾਨ ਖ਼ਾਨ ਕੈਂਸਰ ਤੋਂ ਪੀੜਤ ਸਨ। ਕੈਂਸਰ ਨਾਲ ਲੰਮੇਂ ਸਮੇਂ ਤੱਕ ਜ਼ਿੰਦਗੀ ਤੇ ਮੌਤ ਦੀ ਜੰਗ ਲੜਦੇ-ਲੜਦੇ ਉਨ੍ਹਾਂ ਦੀ ਮੌਤ ਹੋ ਗਈ। 29 ਅਪ੍ਰੈਲ ਸਾਲ 2020 'ਚ ਉਨ੍ਹਾਂ ਨੇ 54 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰ ਦੇ ਅਚਾਨਕ ਚਲੇ ਜਾਣ ਨਾਲ ਹਰ ਕੋਈ ਹੈਰਾਨ ਸੀ। ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਇਰਫਾਨ ਖਾਨ ਦੀ ਕਮੀ ਅੱਜ ਵੀ ਬਰਕਰਾਰ ਹੈ, ਜਿਸ ਨੂੰ ਹੁਣ ਕੋਈ ਵੀ ਭਰ ਨਹੀਂ ਸਕਦਾ।

ਇਰਫਾਨ ਖਾਨ ਨੇ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ। ਉਨ੍ਹਾਂ ਨੇ ਆਪਣੀ ਬੇਮਿਸਾਲ ਤੇ ਦਮਦਾਰ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਹੀ ਨਹੀਂ ਜਿੱਤਿਆ ਸਗੋਂ ਇਹ ਵੀ ਪੱਕਾ ਕੀਤਾ ਕਿ ਉਨ੍ਹਾਂ ਵੱਲੋਂ ਨਿਭਾਇਆ ਗਿਆ ਹਰ ਕਿਰਦਾਰ ਇੱਕ ਦੂਜੇ ਤੋਂ ਵੱਖ ਹੋਵੇ।

ਹੋਰ ਪੜ੍ਹੋ: ਮਰਹੂਮ ਅਦਾਕਾਰ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਕਰਨ ਜਾ ਰਹੇ ਨੇ ਪਹਿਲਾ ਬਾਲੀਵੁੱਡ ਡੈਬਿਊ

ਭਾਰਤੀ ਫਿਲਮ ਇੰਡਸਟਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਾਵਾਂ ਵਿੱਚੋਂ ਇੱਕ, ਇਰਫਾਨ ਖਾਨ ਹਮੇਸ਼ਾ ਆਪਣੀ ਅਦਾਕਾਰੀ ਦੇ ਹੁਨਰ ਅਤੇ ਸ਼ਾਨਦਾਰ ਫਿਲਮਾਂ ਲਈ ਜਾਣੇ ਜਾਂਦੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਨ੍ਹਾਂ ਨੇ ਆਪਣੀ ਚੰਗੀ ਅਦਾਕਾਰੀ ਲਈ ਕਈ  ਰਾਸ਼ਟਰੀ ਪੁਰਸਕਾਰ  ਵੀ ਹਾਸਲ ਕੀਤੇ।

ਇਰਫਾਨ ਖਾਨ ਨੇ ਲਾਈਫ ਆਫ ਪਾਈ, ਪੀਕੂ , ਪਾਨ ਸਿੰਘ ਤੋਮਰ ਅਤੇ ਦਿ ਲੰਚ ਬਾਕਸ ਵਰਗੀ ਕਈ ਫਿਲਮਾਂ ਵਿੱਚ ਕੰਮ ਕੀਤਾ। ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਇਰਫਾਨ ਨੇ ਬਾਲੀਵੁੱਡ ਵਿੱਚ ਇੱਕ ਵੱਖਰੀ ਪਛਾਣ ਬਣਾਈ ਸੀ। ਬਾਲੀਵੁੱਡ ਦੀਆਂ ਅਗਲੀਆਂ ਪੀੜੀਆਂ ਇਰਫਾਨ ਦੀ ਅਦਾਕਾਰੀ ਨੂੰ ਫਾਲੋ ਕਰਦੀਆਂ ਹਨ।

Related Post