ਈਰਾਨ ਹਿਜਾਬ ਦੇ ਵਿਚਕਾਰ ਇਸ ਬਾਲੀਵੁੱਡ ਅਦਾਕਾਰਾ ਨੇ ਆਪਣੀ ਮਾਂ ਅਤੇ ਭਰਾਵਾਂ ਨੂੰ ਲੈ ਕੇ ਜ਼ਾਹਿਰ ਕੀਤੀ ਚਿੰਤਾ, ਰੋਂਦੇ ਹੋਏ ਲੋਕਾਂ ਨੂੰ ਮਦਦ ਕਰਨ ਦੀ ਕੀਤੀ ਅਪੀਲ

Iran Hijab Row: ਪਿਛਲੇ ਕੁਝ ਸਮੇਂ ਤੋਂ ਈਰਾਨ ਦੇ ਅੰਦਰ ਹਿਜਾਬ 'ਤੇ ਪਾਬੰਦੀ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਇਸ ਵਿਰੋਧ ਵਿੱਚ ਹੁਣ ਤੱਕ ਕਈ ਜਾਨਾਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਮੰਦਾਨਾ ਕਰੀਮੀ ਈਰਾਨ ਦੇ ਹਿਜਾਬ ਵਿਵਾਦ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੀ ਹੈ।
Mandana Karimi ਖੁਦ ਈਰਾਨ ਦੀ ਰਹਿਣ ਵਾਲੀ ਹੈ। ਅਜਿਹੇ 'ਚ ਹਿਜਾਬ ਵਿਵਾਦ ਕਾਰਨ ਈਰਾਨ 'ਚ ਹੋ ਰਹੇ ਮਾੜੇ ਹਾਲਾਤ 'ਤੇ ਉਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਈਰਾਨ 'ਚ ਰਹਿ ਰਹੀ ਆਪਣੀ ਮਾਂ ਅਤੇ ਦੋ ਭਰਾਵਾਂ ਲਈ ਚਿੰਤਾ ਜ਼ਾਹਿਰ ਕੀਤੀ ਹੈ।
image source: Instagram
ਮੰਦਾਨਾ ਕਰੀਮੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਉਸ ਨੇ ਹਿਜਾਬ ਵਿਵਾਦ ਕਾਰਨ ਈਰਾਨ 'ਚ ਹੋ ਰਹੇ ਪ੍ਰਦਰਸ਼ਨਾਂ 'ਤੇ ਆਪਣੇ ਵਿਚਾਰ ਦਿੱਤੇ ਹਨ। ਇਸ ਵੀਡੀਓ ਦੇ ਨਾਲ, ਉਸਨੇ ਇੱਕ ਖਾਸ ਕੈਪਸ਼ਨ ਵਿੱਚ ਪਰਿਵਾਰ ਲਈ ਚਿੰਤਾ ਜ਼ਾਹਿਰ ਕੀਤੀ ਹੈ। ਮੰਦਾਨਾ ਕਰੀਮੀ ਨੇ ਕੈਪਸ਼ਨ 'ਚ ਲਿਖਿਆ, 'ਮੇਰਾ ਨਾਮ ਮੰਦਾਨਾ ਹੈ। ਮੈਂ ਈਰਾਨ ਤੋਂ ਹਾਂ ਅਤੇ ਮੁੰਬਈ ਵਿੱਚ ਰਹਿੰਦੀ ਹਾਂ। ਮੇਰੇ ਭਰਾ ਅਤੇ ਮਾਤਾ ਜੀ Iran / Tehran ਆਏ ਹਨ। ਈਰਾਨ ਦੇ ਵਿਰੋਧ ਕਾਰਨ ਸਰਕਾਰ ਨੇ ਇੰਟਰਨੈੱਟ ਅਤੇ ਸੰਚਾਰ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
image source: Instagram
ਅਦਾਕਾਰਾ ਨੇ ਅੱਗੇ ਲਿਖਿਆ ਹੈ, 'ਇਹ ਵਿਰੋਧ ਸਿਰਫ ਉਨ੍ਹਾਂ ਲੋਕਾਂ ਦਾ ਹੈ, ਖਾਸਕਰ ਔਰਤਾਂ ਦਾ, ਜੋ ਆਪਣੀ ਆਜ਼ਾਦੀ, ਅਧਿਕਾਰਾਂ ਅਤੇ ਸਿਰਫ ਜਿਊਣ ਲਈ ਸਵਾਲ ਪੁੱਛ ਰਹੀਆਂ ਹਨ। ਪਰ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ, ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਸਜ਼ਾ ਦਿੱਤੀ ਜਾ ਰਹੀ ਹੈ !! ਸਾਰੀ ਦੁਨੀਆ ਨੂੰ ਇਸ ਲਈ ਆਵਾਜ਼ ਚੁੱਕਣੀ ਚਾਹੀਦੀ ਹੈ! ਜੋ ਆਵਾਜ਼ ਉਨ੍ਹਾਂ ਨੇ ਉਠਾਈ ਸੀ। ਈਰਾਨ ‘ਚ ਮੇਰੇ ਲੋਕਾਂ ਦੀ ਮਦਦ ਕਰਨ ਵਿੱਚ ਮੇਰੀ ਮਦਦ ਕਰੋ।' ਮੰਦਾਨਾ ਕਰੀਮੀ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਦਾਕਾਰਾ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਕਮੈਂਟ ਕਰਕੇ ਵੀ ਆਪਣੀ ਰਾਏ ਦੇ ਰਹੇ ਹਨ।
image source: Instagram
ਦੱਸ ਦਈਏ ਬਿੱਗ ਬੌਸ ਦੀ ਐਕਸ ਕੰਟੈਸਟੈਂਟ ਮੰਦਾਨਾ ਕਰੀਮੀ ਇਸੇ ਸਾਲ ਕੰਗਨਾ ਰਣੌਤ ਦੇ ਚਰਚਿਤ ਸ਼ੋਅ ‘ਲਾਕਅੱਪ’ ‘ਚ ਨਜ਼ਰ ਆਈ ਸੀ।
View this post on Instagram