ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦੇ ਵਿਆਹ ਵਿੱਚ ਇਹਨਾਂ ਮਹਿਮਾਨਾਂ ਨੂੰ ਦਿੱਤਾ ਗਿਆ ਸੱਦਾ, ਮਹਿਮਾਨਾਂ ਦੀ ਲਿਸਟ ਆਈ ਸਾਹਮਣੇ
Rupinder Kaler
November 13th 2021 02:42 PM --
Updated:
November 13th 2021 03:01 PM
ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ (Vicky Kaushal ) ਦਾ ਵਿਆਹ ਬੀ-ਟਾਊਨ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ। ਕੈਟਰੀਨਾ ਤੇ ਵਿੱਕੀ (Vicky Kaushal ) ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਸਿਕਸ ਸੈਂਸ ਫੋਰਟ ਹੋਟਲ ਵਿੱਚ ਵਿਆਹ ਰਚਾਉਣਗੇ। ਵਿਆਹ ਦਾ ਜਸ਼ਨ 7 ਤੋਂ 12 ਦਸੰਬਰ ਤੱਕ ਚੱਲੇਗਾ। ਵਿਆਹ ਲਈ ਹੋਟਲ 'ਚ ਬੁਕਿੰਗ ਵੀ ਹੋ ਚੁੱਕੀ ਹੈ। ਕੈਟਰੀਨਾ-ਵਿੱਕੀ ਦੋਵੇਂ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਰਾਜਸਥਾਨ 'ਚ ਸ਼ਾਹੀ ਵਿਆਹ ਕਰਨ ਜਾ ਰਹੇ ਹਨ।