ਬਾਲੀਵੁੱਡ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਤੇ ਇਹ ਸ਼ੁਰੂਆਤ ਪ੍ਰਿਯੰਕਾ ਦੇ ਵਿਆਹ ਤੋਂ ਹੋਈ ਹੈ । ਪ੍ਰਿਯੰਕਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ । ਪ੍ਰਿਯੰਕਾ ਨਿੱਕ ਜੋਨਸ ਨਾਲ ਇਸ ਸਾਲ ਦੇ ਅੰਤ ਵਿੱਚ ਵਿਆਹ ਕਰ ਰਹੀ ਹੈ।ਬੀਤੇ ਦਿਨ ਨਿਊਯਾਰਕ ਵਿਚ ਪ੍ਰਿਯੰਕਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਕੀਤੀਆਂ ਗਈਆਂ ਇਸ ਮੌਕੇ ਪਿਯੰਕਾ ਦੇ ਨਾਲ ਉਸ ਦੇ ਕਰੀਬੀ ਤੇ ਹਾਲੀਵੁੱਡ ਦੇ ਸਟਾਰਸ ਮੌਜੂਦ ਰਹੇ ।
ਹੋਰ ਵੇਖੋ : ਇੰਦਰ ਪੰਡੋਰੀ ਨੂੰ ਹੈ ਪ੍ਰਾਈਵੇਸੀ ਪਸੰਦ ,ਆਪਣੇ ਵਿਚੋਲਿਆਂ ਨੂੰ ਵੀ ਨਹੀਂ ਬੈਠਣ ਦਿੰਦੇ ਗੱਡੀ ‘ਚ !
https://www.instagram.com/p/BpgKLv3g4LB/?taken-by=priyankachoprastyle
ਰਸਮਾਂ ਦੌਰਾਨ ਪ੍ਰਿਯੰਕਾ ਨੇ ਵਾਈਟ ਕਲਰ ਦਾ ਗਾਉਨ ਪਾਇਆ ਸੀ ਜਿਸ 'ਚ ਬਾਲੀਵੁੱਡ ਦੀ ਇਸ ਰਾਣੀ ਦੀ ਖੂਬਸੁਰਤੀ ਦੇਖਦੇ ਹੀ ਬਣਦੀ ਸੀ
ਹੋਰ ਵੇਖੋ :ਪਰੀਨੀਤੀ ਚੋਪੜਾ ਦੇ ਦਿਨ ਚਲ ਰਹੇ ਹਨ ਮਾੜੇ, ‘ਲਾਈਫ ਇਨ ਮੈਟਰੋ-2’ ‘ਚੋਂ ਆਊਟ
Priyanka Chopra Looked Prettiest On Bridal Shower
ਪ੍ਰਿਯੰਕਾ ਦੇ ਵਿਆਹ ਦੀ ਰਸਮ ਬਾਰੇ ਸਟਾਈਲਿਸਟ ਮਿਮੀ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਤਸਵੀਰਾਂ ਸ਼ੇਅਰ ਕਰਦੇ ਹੋਏ ਮਿਮੀ ਨੇ ਲਿਖਿਆ, 'ਸਾਡੀ ਦੁਲਹਨ'। ਖਬਰਾਂ ਦੀ ਮੰਨੀਏ ਤਾਂ ਨਿੱਕ ਤੇ ਪ੍ਰਿਯੰਕਾ ਨੇ ਆਪਣੇ ਵਿਆਹ ਲਈ ਰਾਜਸਥਾਨ ਦੇ ਜੋਧਪੁਰ ਨੂੰ ਚੁਣਿਆ ਹੈ ਜਿੱਥੇ ਦੋਵੇਂ ਹਿੰਦੂ ਰੀਤਾਂ ਮੁਤਾਬਕ ਵਿਆਹ ਕਰਨਗੇ।
ਹੋਰ ਵੇਖੋ :ਕੌਰ-ਬੀ ਦਾ ਇਹ ਅੰਦਾਜ਼ ਵੀ ਲੋਕਾਂ ਨੂੰ ਆਇਆ ਖੂਬ ਪਸੰਦ , ਦੇਖੋ ਵੀਡੀਓ
https://www.instagram.com/p/Bpf6XpAgOf2/?taken-by=priyankachoprastyle
ਪ੍ਰਿਯੰਕਾ ਤੇ ਨਿੱਕ ਨੇ ਅਜੇ ਤੱਕ ਆਪਣੇ ਵਿਆਹ ਦੀ ਤਾਰੀਕਾਂ ਐਲਾਨ ਨਹੀਂ ਕੀਤਾ ਪਰ ੨੦੧੮ ਸਾਲ ਆਪਣੇ ਆਖਰੀ ਪੜਾਅ ਵਿੱਚ ਬਾਲੀਵੁੱਡ ਦੀਆਂ ਵੱਡੀਆਂ ਜੋੜੀਆਂ ਦੇ ਵਿਆਹ ਦਿਖਾ ਜਾਵੇਗਾ । ਪ੍ਰਿਯੰਕਾ ਦੇ ਨਾਲ-ਨਾਲ ਦੀਪਿਕਾ-ਰਣਵੀਰ ਤੇ ਕਪਿਲ-ਗਿੰਨੀ ਵੀ ਇਸੇ ਸਾਲ ਵਿਆਹ ਕਰ ਰਹੇ ਹਨ।