ਅਨੋਖਾ ਵੀਡੀਓ, ਦੇਖੋ ਕਿਵੇਂ ਇੱਕ ਜ਼ਖਮੀ ਬਾਂਦਰ ਆਪਣਾ ਇਲਾਜ ਕਰਵਾਉਣ ਲਈ ਖੁਦ ਪਹੁੰਚਿਆ ਡਾਕਟਰ ਕੋਲ

By  Lajwinder kaur June 9th 2022 01:10 PM -- Updated: June 9th 2022 01:17 PM
ਅਨੋਖਾ ਵੀਡੀਓ, ਦੇਖੋ ਕਿਵੇਂ ਇੱਕ ਜ਼ਖਮੀ ਬਾਂਦਰ ਆਪਣਾ ਇਲਾਜ ਕਰਵਾਉਣ ਲਈ ਖੁਦ ਪਹੁੰਚਿਆ ਡਾਕਟਰ ਕੋਲ

ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜੋ ਕਿ ਕਈ ਵਾਰ ਖੂਬ ਹਸਾਉਂਦੀਆਂ ਨੇ ਤੇ ਕਈ ਵਾਰ ਹੈਰਾਨ ਕਰ ਦਿੰਦੀਆਂ ਹਨ। ਜੀ ਹਾਂ ਸੋਸ਼ਲ ਮੀਡੀਆ ਉੱਤੇ ਇੱਕ ਅਨੋਖਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਇੱਕ ਬਾਂਦਰ ਨਜ਼ਰ ਆ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਹ ਵੀਡੀਓ ਕਿਉਂਕਿ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਅਲੀ-ਜੈਸਮੀਨ ਨੇ ਖਰੀਦੀ ਨਵੀਂ ਚਮਚਮਾਉਂਦੀ ਕਾਰ, ਜਾਣੋ ਇਸ ਲਗਜ਼ਰੀ ਕਾਰ ਦੀ ਕੀਮਤ

money viral video

ਵਾਇਰਲ ਹੋ ਰਹੀਂ ਇਸ ਵੀਡੀਓ ਚ ਦੇਖ ਸਕਦੇ ਹੋਏ ਇੱਕ ਜ਼ਖਮੀ ਬਾਂਦਰ ਡਾਕਟਰ ਕੋਲ ਨਜ਼ਰ ਆ ਰਿਹਾ ਹੈ। ਦੱਸ ਦਈਏ ਇਹ ਬਾਂਦਰ ਕਿਸੇ ਦਾ ਪਾਲਤੂ ਨਹੀਂ ਸਗੋਂ ਝੁੰਡ ‘ਚ ਆਪਣੇ ਸਾਥੀਆਂ ਦੇ ਨਾਲ ਰਹਿਣ ਵਾਲਾ ਹੈ। ਦੱਸ ਦਈਏ ਇਹ ਮਾਮਲਾ ਬਿਹਾਰ ਦੇ ਸਾਸਾਰਾਮ ਤੋਂ ਸਾਹਮਣੇ ਆਇਆ ਹੈ।

inside image injured monkey

ਕਹਿ ਜਾ ਰਿਹਾ ਹੈ ਕਿ ਇੱਕ ਬਾਂਦਰ ਜੋ ਕਿ ਆਪਣੇ ਝੁੰਡ ਤੋਂ ਵੱਖ ਹੋ ਕੇ ਗਲੀ ਦੇ ਬੱਚਿਆਂ ਦੇ ਨਿਸ਼ਾਨੇ 'ਤੇ ਆ ਗਿਆ ਅਤੇ ਉਸ ਨੂੰ ਭਜਾਉਣ ਲਈ ਉਸ 'ਤੇ ਇੱਟ-ਪੱਥਰ ਦੇ ਨਾਲ ਹਮਲਾ ਕਰ ਦਿੱਤਾ। ਪਰ ਉਸ ਤੋਂ ਬਾਅਦ ਇਸ ਬਾਂਦਰ ਨੇ ਜੋ ਕੀਤਾ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਬਾਂਦਰ ਖੁਦ ਹੀ ਆਪਣੇ ਜ਼ਖਮਾਂ ਦਾ ਇਲਾਜ ਲਈ ਡਾਕਟਰ ਦੇ ਕਲੀਨਿਕ ਪਹੁੰਚ ਗਿਆ। ਇਹ ਵੀਡੀਓ ਟਵਿੱਟਰ ਉੱਤੇ snubby ਨਾਮਕ ਯੂਜਰ ਅਕਾਉਂਟ ਵੱਲੋਂ ਸਾਂਝਾ ਕੀਤਾ ਗਿਆ ਹੈ।

inside image of monkey viral video'

ਵਾਇਰਲ ਹੋ ਰਹੀ ਵੀਡੀਓ ਵਿੱਚ ਡਾਕਟਰ ਦੇ ਪ੍ਰਾਈਵੇਟ ਕਲੀਨਿਕ ਦੇ ਅੰਦਰ ਇੱਕ ਬਾਂਦਰ ਬੈਂਚ ਉੱਤੇ ਬੈਠਾ ਨਜ਼ਰ ਆ ਰਿਹਾ ਹੈ। ਜਿਸ ਤੋਂ ਬਾਅਦ ਡਾਟਕਰ ਨੇ ਇਸ ਜ਼ਖਮੀ ਬਾਂਦਰ ਦਾ ਇਲਾਜ਼ ਕੀਤਾ। ਬਾਂਦਰ ਦਾ ਇਲਾਜ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਝੁੰਡ ਤੋਂ ਵੱਖ ਹੋਣ ਤੋਂ ਬਾਅਦ ਇਹ ਬੱਚਿਆਂ ਦੇ ਹੱਥੀ ਚੜ੍ਹ ਗਿਆ । ਬੱਚਿਆਂ ਨੇ ਬਾਂਦਰ 'ਤੇ ਇੱਟਾਂ-ਪੱਥਰ ਚਲਾ ਦਿੱਤੇ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਕਲੀਨਿਕ ਪਹੁੰਚ ਗਿਆ।

 

ਡਾਕਟਰ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹ ਬਾਂਦਰ ਨੂੰ ਦੇਖ ਕੇ ਡਰ ਗਿਆ, ਪਰ ਜਦੋਂ ਬਾਂਦਰ ਨੇ ਆਲੇ-ਦੁਆਲੇ ਦੇਖਿਆ ਤਾਂ ਉਸ ਨੂੰ ਦੇਖ ਕੇ ਉਸ ਨੇ ਦਰਦਨਾਕ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਡਾਕਟਰ ਹੌਲੀ-ਹੌਲੀ ਉਸ ਕੋਲ ਪਹੁੰਚ ਗਿਆ ਅਤੇ ਉਸ ਦਾ ਮੁਆਇਨਾ ਕਰਨ ਲੱਗਾ ਤਾਂ ਉਸ ਨੇ ਉਸ ਦੇ ਜ਼ਖਮਾਂ 'ਤੇ ਦਵਾ ਲਗਾ ਦਿੱਤੀ। ਉਸਨੇ ਦਵਾਈ ਲਗਾਈ ਅਤੇ ਉਸਨੂੰ ਕਲੀਨਿਕ ਦੇ ਅੰਦਰ ਆਰਾਮ ਕਰਨ ਦਿੱਤਾ।

 

 

Related Post