ਭਾਰਤੀ ਕ੍ਰਿਕੇਟਰ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ, ਅਦਾਕਾਰਾ ਤਾਪਸੀ ਪੰਨੂ ਨੇ ਪਿਆਰੀ ਜਿਹੀ ਪੋਸਟ ਪਾ ਕੇ ਕਿਹਾ- ‘Our Captain Forever’

By  Lajwinder kaur June 8th 2022 07:02 PM -- Updated: June 8th 2022 07:26 PM
ਭਾਰਤੀ ਕ੍ਰਿਕੇਟਰ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ, ਅਦਾਕਾਰਾ ਤਾਪਸੀ ਪੰਨੂ ਨੇ ਪਿਆਰੀ ਜਿਹੀ ਪੋਸਟ ਪਾ ਕੇ ਕਿਹਾ- ‘Our Captain Forever’

Mithali Raj's Retirement: ਭਾਰਤੀ ਮਹਿਲਾ ਕ੍ਰਿਕੇਟ ਦੀ ਦਿੱਗਜ ਖਿਡਾਰਣ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਮਿਤਾਲੀ ਰਾਜ ਪਿਛਲੇ 23 ਸਾਲਾਂ ਤੋਂ ਕ੍ਰਿਕੇਟ ਖੇਡ ਰਹੀ ਸੀ, ਹੁਣ ਬੁੱਧਵਾਰ ਨੂੰ 39 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ। ਜੀ ਹਾਂ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਕੇ ਦਿੱਤੀ ਹੈ।

ਹੋਰ ਪੜ੍ਹੋ : ਵਿਦਿਆ ਬਾਲਨ ਨੂੰ ਇਹ ਟਰੈਂਡਿੰਗ ਰੀਲ ਬਨਾਣੀ ਪਈ ਭਾਰੀ, ਪਿੱਠ ‘ਚ ਆਈ ਮੋਚ, ਦੇਖੋ ਵੀਡੀਓ

mithali raj image Image Source: Twitter

ਇਸ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।  ਜਿਸ ਕਰਕੇ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਵੀ ਲੰਬੀ ਚੌੜੀ ਕੈਪਸ਼ਨ ਪਾਈ ਪਾ ਕੇ ਮਿਤਾਲੀ ਰਾਜ ਨੂੰ ਜ਼ਿੰਦਗੀ ਦੀ ਅਗਲੀ ਪਾਰ ਦੀ ਲਈ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਮਿਤਾਲੀ ਰਾਜ ਦੀ ਪ੍ਰਾਪਤੀਆਂ ਨੂੰ ਬਿਆਨ ਕਰਦੇ ਹੋਏ ਲਿਖਿਆ ਹੈ ਸਾਨੂੰ ਮਾਣ ਹੈ ਤੇ ‘Our Captain Forever’। ਤਾਪਸੀ ਨੇ ਨਾਲ ਹੀ ਮਿਤਾਲੀ ਦੇ ਨਾਲ ਇੱਕ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ।

'Shabaash Mithu' teaser out: Taapsee Pannu portrays Mithali Raj who created 'herstory' Image Source: Twitter

ਦੱਸ ਦਈਏ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤਾਪਸੀ ਪੰਨੂ ਜੋ ਕਿ ਆਪਣੀ ਅਗਲੀ ਫਿਲਮ ਸ਼ਾਬਾਸ਼ ਮਿੱਠੂ ਕਰਕੇ ਚਰਚਾ ‘ਚ ਹੈ। ਇਸ ਫ਼ਿਲਮ ‘ਚ ਉਹ ਭਾਰਤੀ ਮਹਿਲਾ ਕ੍ਰਿਕੇਟਰ ਮਿਤਾਲੀ ਰਾਜ ਦੇ ਰੂਪ ਵਿੱਚ ਨਜ਼ਰ ਆਵੇਗੀ।

inside imge of mithali raj and tappsee pannu Image Source: Twitter

ਤਾਪਸੀ ਪੰਨੂ ਦੀ ਸਪੋਰਟ ਡਰਾਮਾ ‘ਤੇ ਅਧਾਰਿਤ ਇਹ ਫਿਲਮ ਜਲਦ ਹੀ ਸਿਨੇਮਾ ਘਰਾਂ ਵਿੱਚ ਦਸਤਕ ਦੇਵੇਗੀ। ਤਾਪਸੀ ‘ਸ਼ਾਬਾਸ਼ ਮਿੱਠੂ’ ਵਿੱਚ ਮਿਤਾਲੀ ਰਾਜ ਦੇ ਰੂਪ ਵਿੱਚ ਭਾਰਤ ਦੀ ਮਹਿਲਾ ਟੀਮ ਦੀ ਸਫਲ ਕਪਤਾਨ ਦੀ ਕਹਾਣੀ ਨੂੰ ਪੇਸ਼ ਕਰੇਗੀ।

ਦੱਸ ਦਈਏ ਕ੍ਰਿਕੇਟਰ ਮਿਤਾਲੀ ਰਾਜ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਚੱਲੇ ਆਪਣੇ ਕ੍ਰਿਕੇਟ ਕਰੀਅਰ ਵਿੱਚ ਪੂਰੀ ਤਰ੍ਹਾਂ ਰਾਜ ਕੀਤਾ। ਉਹ ਭਾਰਤ ‘ਚ ਮਹਿਲਾ ਕ੍ਰਿਕੇਟ ਦੀ ਪਛਾਣ ਹੈ, ਵਨਡੇਅ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰੀ ਹੈ। ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਜਿੱਤਾਂ ਵੀ ਉਨ੍ਹਾਂ ਦੇ ਨਾਂ ਹਨ।

ਹੋਰ ਪੜ੍ਹੋ : ਕਾਰਤਿਕ ਆਰੀਅਨ ਨੇ ਵਿਆਹ ਬਾਰੇ ਫੈਨਜ਼ ਦੇ ਸਵਾਲ ਦਾ ਜਵਾਬ ਦਿੱਤਾ 'ਤੇ ਕਿਹਾ- 'ਮੈਂ ਵਿਆਹ ਬਾਰੇ ਉਦੋਂ ਗੱਲ ਕਰਾਂਗਾ ਜਦੋਂ...'

 

 

View this post on Instagram

 

A post shared by Taapsee Pannu (@taapsee)

Related Post