ਪੂਰੀ ਦੁਨੀਆ ‘ਚ ਆਪਣੇ ਸੇਵਾ ਭਾਵ ਦੇ ਲਈ ਜਾਣੇ ਜਾਂਦੇ ਖਾਲਸਾ ਏਡ (Khalsa Aid) ਦੇ ਸੰਸਥਾਪਕ ਰਵੀ ਸਿੰਘ ਖਾਲਸਾ (Ravi Singh Khalsa ) ਦਾ ਟਵਿੱਟਰ ਅਕਾਊਂਟ ‘ਤੇ ਭਾਰਤ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ । ਇਸ ਨੂੰ ਸਿਰਫ ਪੰਜਾਬੀਅਤ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ । ਰਵੀ ਸਿੰਘ ਖਾਲਸਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦੀ ਪੁਸ਼ਟੀ ਕੀਤੀ ਹੈ ।
image From instagram
ਹੋਰ ਪੜ੍ਹੋ : ਆਸਾਮ ਹੜ੍ਹ ਪੀੜਤਾਂ ਮਦਦ ਕਰਨ ਪਹੁੰਚੀ ਖਾਲਸਾ ਏਡ ਦੀ ਟੀਮ, ਲਗਾਤਾਰ ਲੰਗਰ ਤੇ ਲੋੜੀਦਾ ਚੀਜ਼ਾਂ ਦੀ ਸੇਵਾ ਜਾਰੀ
ਇਸ ਪੋਸਟ ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਰਤ ‘ਚ ਉਨ੍ਹਾਂ ਦੇ ਅਕਾਊਂਟ ‘ਤੇ ਪਾਬੰਦੀ ਲਗਾਈ ਗਈ ਹੈ । ਕਿਸੇ ਕਾਨੂੰਨੀ ਮੰਗ ਦੇ ਜਵਾਬ ‘ਚ ਉਨ੍ਹਾਂ ਦੇ ਟਵਿੱਟਰ ਆਕਊਂਟ ‘ਤੇ ਭਾਰਤ ‘ਚ ਪਾਬੰਦੀ ਲਗਾਈ ਗਈ ਹੈ । ਦੱਸ ਦਈਏ ਕਿ ਪੂਰੀ ਦੁਨੀਆ ‘ਚ ਖਾਲਸਾ ਏਡ ਦੇ ਵਲੰਟੀਅਰ ਆਪਣੇ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਹਨ ।
image From instagram
ਹੋਰ ਪੜ੍ਹੋ : ਖਾਲਸਾ ਏਡ ਨੂੰ ਸੇਵਾ ਕਰਦਿਆਂ 23 ਸਾਲ ਹੋਏ ਪੂਰੇ, ਵਲੰਟੀਅਰਸ ਨੇ ਕੇਕ ਕੱਟ ਕੇ ਮਨਾਇਆ ਜਸ਼ਨ
ਲਾਕਡਾਊਨ ਦੌਰਾਨ ਜਿੱਥੇ ਸਰਕਾਰਾਂ ਲੋਕਾਂ ਨੂੰ ਦਿੱਲੀ ‘ਚ ਆਕਸੀਜਨ ਸਿਲੰਡਰ ਮੁਹੱਈਆ ਕਰਵਾਉਣ ‘ਚ ਨਾਕਾਮ ਰਹੀਆਂ ਸਨ । ਉੱਥੇ ਖਾਲਸਾ ਏਡ ਦੇ ਵਲੰਟੀਅਰਸ ਨੇ ਪਹੁੰਚ ਕੇ ਲੋਕਾਂ ਦੇ ਘਰਾਂ ਤੱਕ ਸਿਲੰਡਰ ਪਹੁੰਚਾਏ ਸਨ ।
image From instagram
ਪਰ ਇਸ ਏਨੀ ਵੱਡੀ ਸੰਸਥਾ ਨੂੰ ਚਲਾਉਣ ਵਾਲੇ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਂਟ ‘ਤੇ ਪਾਬੰਦੀ ਲਗਾਉਣਾ ਬਹੁਤ ਹੀ ਸ਼ਰਮਨਾਕ ਹੈ । ਦੱਸ ਦਈਏ ਕਿ ਦੁਨੀਆ ‘ਚ ਕਿਤੇ ਵੀ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਜਾਂ ਫਿਰ ਕਿਸੇ ਵੀ ਆਰਥਿਕ ਤੌਰ ਤੇ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਸੰਸਥਾ ਵੱਲੋਂ ਸਭ ਤੋਂ ਪਹਿਲਾਂ ਮਦਦ ਲਈ ਅੱਗੇ ਆਇਆ ਜਾਂਦਾ ਹੈ ।
View this post on Instagram
A post shared by Ravi Singh (@ravisinghka)