ਸਾਹਮਣੇ ਆਈਆਂ ਮਿਲਿੰਦ ਗਾਬਾ ਤੇ ਪ੍ਰਿਆ ਬੇਨੀਵਾਲ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ

By  Lajwinder kaur April 16th 2022 08:00 PM
ਸਾਹਮਣੇ ਆਈਆਂ ਮਿਲਿੰਦ ਗਾਬਾ ਤੇ ਪ੍ਰਿਆ ਬੇਨੀਵਾਲ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ

ਸੋਸ਼ਲ ਮੀਡੀਆ ਉੱਤੇ ਮਿਲਿੰਦ ਗਾਬਾ ਦੇ ਵਿਆਹ ਦੀਆਂ ਰਸਮਾਂ ਵਾਲੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜੀ ਹਾਂ ਇਹ ਤਸਵੀਰਾਂ ਮਿਲਿੰਦ ਗਾਬਾ ਤੇ ਪ੍ਰਿਆ ਬੇਨੀਵਾਲ ਦੀ ਹਲਦੀ ਵਾਲੀ ਰਸਮ ਦੀਆਂ ਹਨ। ਤਸਵੀਰਾਂ ‘ਚ ਦੇਖ ਸਕਦੇ ਹੋ ਪਰਿਵਾਰ ਵਾਲੇ ਤੇ ਖ਼ਾਸ ਦੋਸਤ ਮਿਲਿੰਦ ਤੇ ਪ੍ਰਿਆ ਦੇ ਮਲਮਲ ਕੇ ਹਲਦੀ ਲਗਾ ਰਹੇ ਹਨ।

ਹੋਰ ਪੜ੍ਹੋ : ਰਣਬੀਰ ਕਪੂਰ ਦੀ ਪਹਿਲੀ ਦੁਲਹਨ ਦੀਆਂ ਤਸਵੀਰਾਂ ਵਾਇਰਲ, ਆਲੀਆ ਨਹੀਂ ਸਗੋਂ ਇਹ ਮੁਟਿਆਰ ਸੀ ਰਣਬੀਰ ਦੀ ਦੁਲਹਨ

 

inside image of millind and pria haldi ceremony

ਸੋਸ਼ਲ ਮੀਡੀਆ ਉੱਤੇ ਮਿਲਿੰਦ ਗਾਬਾ ਅਤੇ ਪ੍ਰਿਆ ਬੇਨੀਵਾਲ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਕੁਝ ਹੀ ਸਮੇਂ 'ਚ ਮਿਲਿੰਦ ਗਾਬਾ ਆਪਣੀ ਪ੍ਰੇਮਿਕਾ ਦੇ ਨਾਲ ਵਿਆਹ ਦੇ ਬੰਧਨ ਚ ਬੱਝ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਮਿਲਿੰਦ ਗਾਬਾ ਅਤੇ ਪ੍ਰਿਆ ਬੇਨੀਵਾਲ ਚਾਰ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਹਨ। ਦੋਵੇਂ ਪਹਿਲੀ ਵਾਰ 14 ਜੁਲਾਈ 2018 ਨੂੰ ਮਿਲੇ ਸਨ। ਉਦੋਂ ਤੋਂ ਹੀ ਦੋਵੇਂ ਇਕੱਠੇ ਹਨ। ਦੋਵਾਂ ਨੇ 2020 ਵਿੱਚ ਰੋਕਾ ਸੈਰੇਮਨੀ ਹੋਈ ਸੀ।

pria-millind

ਹੋਰ ਪੜ੍ਹੋ : ਗਾਇਕ ਮਿਲਿੰਦ ਗਾਬਾ ਚੜ੍ਹਣ ਜਾ ਰਹੇ ਨੇ ਘੋੜੀ, ਇਸ ਤਰੀਕ ਨੂੰ ਪ੍ਰੇਮਿਕਾ ਪ੍ਰਿਆ ਬੇਨੀਵਾਲ ਨਾਲ ਲੈਣਗੇ ਸੱਤ ਫੇਰੇ

ਦੱਸ ਦਈਏ ਜੋੜੇ ਦੇ ਵਿਆਹ ਤੋਂ ਪਹਿਲਾਂ ਦੇ ਪ੍ਰੀ ਵੈਡਿੰਗ ਫੰਕਸ਼ਨਸ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ  ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸੰਗੀਤ ਸੈਰੇਮਨੀ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਦੋਵੇਂ ਇੱਕ ਦੂਜੇ ਨਾਲ ਮਸਤੀ ਕਰਦੇ ਅਤੇ ਇੱਕ ਦੂਜੇ ਦੇ ਗੱਲ ਵਿੱਚ ਬਾਹਾਂ ਪਾ ਕੇ ਡਾਂਸ ਕਰਦੇ ਨਜ਼ਰ ਆਏ। ਮਿਲਿੰਦ ਗਾਬਾ ਨੇ ਆਪਣੇ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੇ ਸਨ। ਇਸ ਪ੍ਰੋਗਰਾਮ 'ਚ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਨ੍ਹਾਂ ਵਿੱਚ ਗੁਰੂ ਰੰਧਾਵਾ, ਗੁਰਨਾਜ਼ਰ, ਮੀਕਾ ਸਿੰਘ, ਪ੍ਰਿੰਸ ਨਰੂਲਾ, ਸੁਯਸ਼ ਰਾਏ, ਬਲਰਾਜ ਸਿਆਲ, ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਨਾਂਅ ਸ਼ਾਮਲ ਹਨ।

 

Related Post