ਨਿਊਯਾਰਕ ‘ਚ ਰਿਚਮੰਡ ਹਿਲ ਸਟ੍ਰੀਟ ਦਾ ਨਾਂਅ ਬਦਲ ਕੇ ਰੱਖਿਆ ਗਿਆ ‘ਪੰਜਾਬ ਐਵਨਿਊ’, ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ
Shaminder
October 26th 2020 01:27 PM
ਪੰਜਾਬੀ ਜਿੱਥੇ ਵੀ ਜਾਂਦੇ ਨੇ ਉੱਥੇ ਆਪਣੇ ਕੰਮ ਅਤੇ ਮਿਹਨਤ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ । ਵਿਦੇਸ਼ੀਆਂ ਦਾ ਦਿਲ ਜਿੱਤਣ ‘ਚ ਵੀ ਪੰਜਾਬੀ ਕਾਮਯਾਬ ਰਹੇ ਨੇ । ਅੱਜ ਪੰਜਾਬੀਆਂ ਲਈ ਮਾਣ ਦੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ।
punjabi av
ਉਹ ਇਹ ਹੈ ਕਿ ਨਿਊਯਾਰਕ ਦੇ ਕੁਈਨਸ ‘ਚ ਰਿਚਮੰਡ ਹਿੱਲ ਸਟ੍ਰੀਟ ਦਾ ਨਾਮ ਬਦਲ ਕੇ ‘ਪੰਜਾਬ ਐਵਨਿਊ’ ਰੱਖਿਆ ਗਿਆ ਹੈ ।
punjabi av
ਇਹ ਉਪਰਾਲਾ ਪਿਛਲੇ ਦੋ ਸਾਲਾਂ ਸਾਊਥ ਏਸ਼ੀਅਨ ਗਰੁੱਪ ਵੱਲੋਂ ਕੀਤੇ ਜਾ ਰਹੇ ਸਾਂਝੇ ਉਪਰਾਲਿਆਂ ਦੀ ਬਦੌਲਤ ਇਹ ਸੰਭਵ ਹੋ ਸਕਿਆ ਹੈ ।
punjabi av
ਇਸ ਖ਼ਬਰ ਤੋਂ ਬਾਅਦ ਸਮੂਹ ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ ਅਤੇ ਜਿਸ ਸਮੇਂ ਇਸ ਦਾ ਰਸਮੀ ਉਦਘਾਟਨ ਹੋਇਆ ਉਸ ਸਮੇਂ ਵੱਡੀ ਗਿਣਤੀ ‘ਚ ਪੰਜਾਬੀ ਇਨ੍ਹਾਂ ਪਲਾਂ ਦਾ ਗਵਾਹ ਬਣੇ ।
ਦੱਸ ਦਈਏ ਕਿ ਨਿਊਯਾਰਕ ਸਥਿਤ ਕੁਈਨਜ਼ ਇਲਾਕੇ ਨੂੰ ਛੋਟੇ ਪੰਜਾਬ ਵੱਜੋਂ ਜਾਣਿਆ ਜਾਂਦਾ ਹੈ ਅਤੇ ਵੱਡੀ ਗਿਣਤੀ ‘ਚ ਪੰਜਾਬੀ ਇੱਥੇ ਰਹਿੰਦੇ ਹਨ ।