ਯਾਰ ਦੇ ਵਿਆਹ ਵਿੱਚ ਸ਼ੈਰੀ ਮਾਨ ਨੇ ਇੱਕ ਵਾਰ ਫਿਰ ਪਰਮੀਸ਼ ਵਰਮਾ ’ਤੇ ਮਾਰਿਆਂ ਟੌਂਟ

ਪੰਜਾਬੀ ਗਾਇਕ ਸ਼ੈਰੀ ਮਾਨ (Sharry Mann) ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ । ਉਹਨਾਂ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਹ ਵੀਡੀਓ ਉਹਨਾਂ ਦੇ ਕਿਸੇ ਦੋਸਤ ਦੇ ਵਿਆਹ ਦਾ ਹੈ । ਇਸ ਵੀਡੀਓ ਵਿੱਚ ਉਹ ਨਵੀਂ ਵਿਆਹੀ ਜੋੜੀ ਨਾਲ ਕਾਫੀ ਗੱਲਾਂ ਕਰਦੇ ਹਨ, ਤੇ ਉਹਨਾਂ ਤੋਂ ਪੁੱਛਦੇ ਹਨ ਕਿ ਉਹ ਕਿਹੜਾ ਗੀਤ ਸੁਣਨਾ ਚਾਹੁੰਦੇ ਹਨ । ਨਵੀਂ ਵਿਆਹੀ ਜੋੜੀ ਫਰਮਾਇਸ਼ ਕਰਦੀ ਹੈ ਕਿ ਉਹ ਵਿਆਹ ਵਾਲਾ ਗੀਤ ਸੁਣਨਾ ਚਾਹੁੰਦੇ ਹਨ ।
ਹੋਰ ਪੜ੍ਹੋ :
ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਇੱਕ ਦੂਜੇ ਤੋਂ ਲੈ ਰਹੇ ਹਨ ਤਲਾਕ …!
Pic Courtesy: Instagram
ਇਹ ਗੀਤ ਗਾਉਂਦਿਆਂ ਇੱਕ ਲਾਈਨ ਅਜਿਹੀ ਆਉਂਦੀ ਹੈ, ਜਿੱਥੇ ਉਹ (Sharry Mann) ਕਹਿੰਦੇ ਹਨ ‘ਕਿ ਉਹ ਯਾਰਾਂ ਦੇ ਵਿਆਹ ਵਿੱਚ ਫਰਜ਼ ਨਿਭਾਈ ਜਾਂਦੇ ਹਨ’ । ਇਸ ਲਾਈਨ ਤੋਂ ਬਾਅਦ ਸ਼ੈਰੀ ਮਾਨ ਕਹਿੰਦੇ ਕਿ ਇੱਕ ਦੋ ਯਾਰਾਂ ਨੂੰ ਛੱਡਕੇ । ਇਸ ਤੋਂ ਬਾਅਦ ਸਾਰੇ ਹੱਸ ਪੈਂਦੇ ਹਨ । ਸ਼ੈਰੀ ਦੀ ਇਸ ਹਰਕਤ ਤੋਂ ਸਭ ਸਮਝ ਜਾਂਦੇ ਹਨ ਕਿ ਉਹਨਾਂ (Sharry Mann) ਨੇ ਪਰਮੀਸ਼ ਵਰਮਾ (Parmish Verma) ’ਤੇ ਟੌਂਟ ਕੱਸਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪਰਮੀਸ਼ ਵਰਮਾ ਤੇ ਸ਼ੈਰੀ ਮਾਨ ਵਿਚਾਲੇ ਕੁਝ ਦਿਨ ਪਹਿਲਾਂ ਕਾਫੀ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਦੋਹਾਂ ਦੀ ਦੋਸਤੀ ਵਿਚਾਲੇ ਦਰਾੜ ਪੈ ਗਈ ਹੈ ।
View this post on Instagram
ਦਰਅਸਲ ਸ਼ੈਰੀ ਮਾਨ (Sharry Mann) ਪਰਮੀਸ਼ ਵਰਮਾ ਦੇ ਵਿਆਹ ਵਿੱਚ ਗਏ ਸਨ ਜਿੱਥੇ ਸ਼ੈਰੀ ਤੇ ਉਹਨਾਂ ਦੇ ਸਾਥੀਆਂ ਦੇ ਮੋਬਾਈਲ ਫੋਨ ਸਕਿਓਰਿਟੀ ਨੇ ਬਾਹਰ ਹੀ ਰੱਖਵਾ ਲਏ ਸਨ । ਇਸ ਤੋਂ ਸ਼ੈਰੀ ਮਾਨ ਏਨੇਂ ਨਰਾਜ਼ ਹੋ ਗਏ ਸਨ ਕਿ ਉਹਨਾਂ ਨੇ ਲਾਈਵ ਹੋ ਕੇ ਪਰਮੀਸ਼ ਵਰਮਾ ਨੂੰ ਗਾਲਾਂ ਕੱਢੀਆਂ ਸਨ । ਇਸ ਤੋਂ ਬਾਅਦ ਪਰਮੀਸ਼ ਵਰਮਾ ਦੇ ਵੀ ਕਈ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆਏ ਸਨ ।