ਅੰਮ੍ਰਿਤਸਰ ‘ਚ 70 ਸਾਲਾਂ ਬਜ਼ੁਰਗ 10 ਰੁਪਏ ‘ਚ ਦਿੰਦਾ ਹੈ ਚਾਰ ਸਮੋਸੇ, ਕਹਿੰਦਾ ‘ਘਾਟਾ ਵਾਧਾ ਤਾਂ ਚੱਲਦਾ ਰਹਿੰਦਾ...’’
Shaminder
September 14th 2022 01:06 PM --
Updated:
September 14th 2022 01:08 PM
ਅੱਜ ਕੱਲ੍ਹ ਜਿੱਥੇ ਲੋਕਾਂ ਨੇ ਆਪਣੇ ਸਵਾਰਥ ਨੂੰ ਹੀ ਮੁੱਖ ਰੱਖਿਆ ਹੋਇਆ ਹੈ । ਉੱਥੇ ਹੀ ਇਸ ਸਮਾਜ ‘ਚ ਕੁਝ ਅਜਿਹੇ ਵੀ ਲੋਕ ਹਨ । ਜੋ ਆਪਣੇ ਲਈ ਨਹੀਂ ਬਲਕਿ ਹੋਰਨਾਂ ਲੋਕਾਂ ਦੇ ਲਈ ਜਿਉਂਦੇ ਹਨ ਅਤੇ ਅਜਿਹੇ ਲੋਕ ਇਸ ਦੁਨੀਆ ‘ਤੇ ਬਹੁਤ ਹੀ ਘੱਟ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਬਜ਼ੁਰਗ ਦੇ ਬਾਰੇ ਦੱਸਣ ਜਾ ਰਹੇ ਹਾਂ ।ਜੋ ਕਿ ਅੰਮ੍ਰਿਤਸਰ ‘ਚ ਸਮੋਸੇ ਬਣਾਉਂਦਾ ਹੈ ।ਸੱਤਰ ਸਾਲ ਦੇ ਬਜ਼ੁਰਗ ਅਜੀਤ ਸਿੰਘ (Ajit Singh) ਪਿਛਲੇ 50 ਸਾਲਾਂ ਤੋਂ ਅੰਮ੍ਰਿਤਸਰ (Amritsar) ‘ਚ ਸਮੋਸਿਆਂ ਦਾ ਕੰਮ ਕਰ ਰਹੇ ਹਨ ।
ਸਰਦਾਰ #ਅਜੀਤਸਿੰਘ ਪਿਛਲੇ 50 ਸਾਲ ਤੋਂ #ਅੰਮਿ੍ਤਸਰ ਵਿੱਚ ਸਮੋਸਿਆਂ ਦਾ ਕੰਮ ਕਰ ਰਹੇ ਹਨ ਤੇ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ 10 ਰੁਪਏ ਵਿੱਚ 4 #ਸਮੋਸੇ ਦਿੰਦੇ ਹਨ,ਅਜੀਤ ਸਿੰਘ ਕਹਿੰਦੇ ਹਨ ਕਿ ਜੋ ਵੀ ਮੇਰੀ ਦੁਕਾਨ ਤੇ ਆਏ,10 ਰੁਪਏ ਵਿੱਚ ਵੀ ਪੇਟ ਭਰ ਕੇ ਜਾਏ ਤੇ ਘਾਟਾ ਵਾਧਾ ਜਿੰਦਗੀ ਭਰ ਚਲਦਾ ਰਹੇਗਾ, #ਗਰੀਬ ਦਾ ਪੇਟ ਭਰਨਾ ਜ਼ਰੂਰੀ ਹੈ| pic.twitter.com/zamYHaZ8SJ