ਨਵੇਂ ਸਾਲ ਦਾ ਸਵਾਗਤ ਕਰਨ ਅਤੇ ਪੁਰਾਣੇ ਸਾਲ ਨੂੰ ਅਲਵਿਦਾ ਕਹਿਣ ‘ਚ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਅਜਿਹੇ ‘ਚ ਹਰ ਕੋਈ ਨਵੇਂ ਸਾਲ ਦੀਆਂ ਤਿਆਰੀਆਂ ‘ਚ ਜੁਟਿਆ ਹੈ । ਅੱਜ ਅਸੀਂ ਤੁਹਾਨੂੰ ਅਜਿਹੇ ਕਲਾਕਾਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੂੰ 2022 ‘ਚ ਟ੍ਰੋਲ (Troll)ਕੀਤਾ ਗਿਆ ।ਪਰ ਇਨ੍ਹਾਂ ਕਲਾਕਾਰਾਂ ਨੂੰ ਕਿਸ ਕਾਰਨ ਟ੍ਰੋਲ ਕੀਤਾ ਗਿਆ ਉਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ।
ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਨੇ ਪੁੱਤਰ ਬੌਬੀ ਦਿਓਲ ਦੇ ਬਚਪਨ ਦਾ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਕ੍ਰਿਸਮਸ ਦੀ ਖੁਸ਼ੀ ਕੀਤੀ ਸਾਂਝੀ
ਇਸੇ ਲੜੀ ‘ਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਮਲਾਇਕਾ ਅਰੋੜਾ (Malaika Arora) ਦਾ । ਜਿਸ ਦੀ ਚਾਲ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋੋਲਿੰਗ ਦਾ ਸਾਹਮਣਾ ਕਰਨਾ ਪਿਆ । ਦਰਅਸਲ ਜਿੰਮ ‘ਚ ਜਾਣ ਦੌਰਾਨ ਉਨ੍ਹਾਂ ਦੀ ਡਰੈੱਸ ਅਤੇ ਚਾਲ ਨੂੰ ਲੈ ਕੇ ਲੋਕਾਂ ਨੇ ਮੀਮਸ ਬਣਾਏ । ਮਲਾਇਕਾ ਅਰੋੜਾ ਦਾ ਕਹਿਣਾ ਹੈ ਕਿ ਉਸ ਨੂੰ ਇਹ ਮੀਮਸ ਵਿਖਾਏ ਗਏ ਹਨ ਅਤੇ ਉਹ ਇਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ।
Image Source : Instagram
ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਨੇ ਮਨਾਇਆ ਕ੍ਰਿਸਮਸ ਦਾ ਤਿਉਹਾਰ
ਉਰਫੀ ਜਾਵੇਦ ਨੂੰ ਵੀ ਉਨ੍ਹਾਂ ਦੀ ਡ੍ਰੈਸਿੰਗ ਸੈਂਸ ਦੇ ਕਾਰਨ ਹਮੇਸ਼ਾ ਹੀ ਟ੍ਰੋੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਸਾਲ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਟ੍ਰੋਲ ਕੀਤਾ ਗਿਆ ।ਕਿਉਂਕਿ ਉਹ ਹਮੇਸ਼ਾ ਹੀ ਖੁਦ ਨੂੰ ਦੂਜਿਆਂ ਤੋਂ ਵੱਖ ਦਿਖਾਉਣ ਦੇ ਲਈ ਅਜੀਬੋ ਗਰੀਬ ਹਰਕਤਾਂ ਕਰਦੀ ਰਹਿੰਦੀ ਹੈ ।
ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਘਰ ਇਸ ਸਾਲ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ । ਜਨਮ ਤੋਂ ਬਾਅਦ ਇਸ ਜੋੜੀ ਦੇ ਵੱਲੋਂ ਆਪਣੀ ਬੇਟੀ ਦੇ ਨਾਮ ਦਾ ਐਲਾਨ ਕੀਤਾ ਗਿਆ ।ਦੋਵਾਂ ਨੇ ਆਪਣੀ ਧੀ ਦਾ ਨਾਮ ‘ਰਾਹਾ ਰੱਖਿਆ’ ਜਿਸ ਬਾਰੇ ਇੱਕ ਪੋਸਟ ਵੀ ਉਨ੍ਹ੍ਹਾਂ ਨੇ ਸਾਂਝੀ ਕੀਤੀ । ਜਿਸ ‘ਚ ਆਲੀਆ ਨੇ ਆਪਣੀ ਧੀ ਦੇ ਨਾਮ ਦਾ ਮਤਲਬ ਵੀ ਦੱਸਿਆ । ਪਰ ਧੀ ਦੇ ਨਾਮ ਦੇ ਕਾਰਨ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ ।
ਬੀਤੇ ਦਿਨੀਂ ਐਸ਼ਵਰਿਆ ਰਾਏ ਬੱਚਨ ਨੂੰ ਵੀ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ ਸੀ । ਦਰਅਸਲ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਸੀ । ਜਿਸ ‘ਚ ਅਦਾਕਾਰਾ ਆਪਣੀ ਧੀ ਨੂੰ ਲਿਪ ਕਿਸ ਕਰਦੀ ਦਿਖਾਈ ਦਿੱਤੀ ਸੀ ।ਲੋਕਾਂ ਨੇ ਇਸ ਨੂੰ ਪਿਆਰ ਦੀ ਜਗ੍ਹਾ ਵਿਖਾਵਾ ਕਰਾਰ ਦਿੱਤਾ ਅਤੇ ਅਦਾਕਾਰਾ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ।