ਗਾਇਕ ਸੁਖਮਨ ਹੀਰ ਦਾ ਨਵਾਂ ਗਾਣਾ ‘ਇੱਕ ਚੰਨ’ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾਇਆ
Rupinder Kaler
November 14th 2019 05:22 PM
ਗਾਇਕ ਸੁਖਮਨ ਹੀਰ ਦੇ ਨਵਾਂ ਗਾਣਾ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾ ਗਿਆ ਹੈ । ‘ਇੱਕ ਚੰਨ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਪ੍ਰੀਮੀਅਰ ਕੀਤਾ ਗਿਆ ਹੈ । ਗਾਣੇ ਦੇ ਬੋਲ ਵੀ ਸੁਖਮਨ ਹੀਰ ਨੇ ਹੀ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ ਕੁੰਵਰ ਬਰਾੜ ਨੇ ਤਿਆਰ ਕੀਤਾ ਹੈ ।
https://www.instagram.com/p/B41Zz7ClXyY/
ਗਾਣੇ ਦਾ ਵੀਡੀਓ ਜਸਪ੍ਰੀਤ ਸਿੰਘ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । ਮਾਹੀ ਸ਼ਰਮਾ ਨੂੰ ਇਸ ਵਿੱਚ ਫੀਚਰ ਕੀਤਾ ਗਿਆ ਹੈ । ਸੁਖਮਨ ਹੀਰ ਦਾ ਇਹ ਗਾਣਾ ਰੋਮਾਂਟਿਕ ਸੌਂਗ ਹੈ ।ਜਿਸ ਦੇ ਬੋਲ ਹਰ ਇੱਕ ਨੂੰ ਆਪਣੇ ਚਾਹੁਣ ਵਾਲਿਆਂ ਦੀ ਯਾਦ ਦਿਵਾ ਦਿੰਦਾ ਹੈ ।
ਸੁਖਮਨ ਹੀਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਗੀਤ ਵਿਆਹ ਦਾ ਚਾਅ, ਲਿੱਟ ਲਾਈਫ ਸਮੇਤ ਹੋਰ ਬਹੁਤ ਸਾਰੇ ਗਾਣੇ ਡੀਜੇ ਦੀ ਸ਼ਾਨ ਬਣਦੇ ਹਨ ।