ਇਹਾਨਾ ਢਿੱਲੋਂ ਨੇ ਬੱਚਿਆਂ ਦੇ ਚਿਹਰਿਆਂ ‘ਤੇ ਬਿਖੇਰੀ ਮੁਸਕਾਨ, ਸਕੂਲੀ ਬੱਚਿਆਂ ਨੂੰ ਵੰਡਿਆ ਲੋੜੀਂਦਾ ਸਮਾਨ
Lajwinder kaur
September 25th 2019 06:11 PM
ਪੰਜਾਬੀ ਅਦਾਕਾਰਾ ਇਹਾਨਾ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਕੈਪਸ਼ਨ ਪਾਉਂਦੇ ਹੋਏ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੇ ਨਾਲ ਕੁਝ ਛੋਟੇ-ਛੋਟੇ ਬੱਚੇ ਨਜ਼ਰ ਆ ਰਹੇ ਹਨ। ਜੀ ਹਾਂ ਉਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਨਾਲ ਸਬੰਧੀ ਸਮਾਨ ਵੰਡਿਆ ਹੈ। ਇਹਾਨਾ ਢਿੱਲੋਂ ਨੇ ਕਿਤਾਬਾਂ ਤੇ ਪੈੱਨ ਵੰਡ ਕੇ ਬੱਚਿਆਂ ਦੇ ਚਿਹਰਿਆਂ ਉੱਤੇ ਮੁਸਕਾਨ ਬਿਖੇਰ ਦਿੱਤੀ ਹੈ।
View this post on Instagram
ਹੋਰ ਵੇਖੋ:ਬਰਮਿੰਘਮ ‘ਚ ਨਿੰਜਾ ਨੇ ਲੋਕ ਸਾਜ਼ ਅਲਗੋਜ਼ੇ ਵਜਾ ਕੇ ਕੀਤਾ ਸਭ ਨੂੰ ਹੈਰਾਨ, ਦੇਖੋ ਵਾਇਰਲ ਵੀਡੀਓ
ਬੱਚਿਆਂ ਦੇ ਚੰਗੇ ਭਵਿੱਖ ‘ਚ ਅਣਮੁੱਲਾ ਯੋਗਦਾਨ ਪਾਉਣ ਲਈ ਉਨ੍ਹਾਂ ਦੇ ਇਸ ਕੰਮ ਲਈ ਤਾਰੀਫ਼ ਤਾਂ ਬਣਦੀ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਹ ਦੇਵ ਖਰੌੜ ਦੇ ਨਾਲ ਬਲੈਕੀਆ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਇਸ ਤੋਂ ਇਲਾਵਾ ਉਹ ਰਿਐਲਟੀ ਸ਼ੋਅ ਮਿਸਟਰ ਪੰਜਾਬ ‘ਚ ਜੱਜ ਦੀ ਭੂਮੀਕਾ ‘ਚ ਨਜ਼ਰ ਆ ਚੁੱਕੇ ਹਨ।