ਜੇ ਤੁਹਾਡੇ ਸਰੀਰ ‘ਚ ਵਿਟਾਮਿਨ ਬੀ-7 ਦੀ ਹੈ ਕਮੀ ਤਾਂ ਰੋਜ਼ ਖਾਓ ਇਹ ਚੀਜ਼ਾਂ

By  Shaminder June 2nd 2021 06:22 PM

ਸਰੀਰ ‘ਚ ਹਰ ਤਰ੍ਹਾਂ ਦੇ ਤੱਤਾਂ ਦੇ ਨਾਲ ਭਰਪੂਰ ਭੋਜਨ ਖਾਣਾ ਜ਼ਰੂਰੀ ਹੁੰਦਾ ਹੈ । ਵਿਟਾਮਿਨ ਬੀ ਦੀ ਕਮੀ ਕਾਰਨ ਵੀ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਸਰੀਰ ‘ਚ ਵਿਟਾਮਿਨ ਬੀ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਪਾਲਕ ਦਾ ਸੇਵਨ ਕਰਨਾ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ ।

palak

ਹੋਰ ਪੜ੍ਹੋ  : ਯੋ ਯੋ ਹਨੀ ਸਿੰਘ ਨੇ ਸ਼ੇਅਰ ਕੀਤਾ ਬਾਬਾ ਜੈਕਸਨ ਦਾ ਵੀਡੀਓ, ਇੰਟਰਨੈੱਟ ‘ਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ, ਕੁਝ ਹੀ ਸਮੇਂ ‘ਚ ਵਿਊਜ਼ ਪਹੁੰਚੇ ਲੱਖਾਂ ‘ਚ     

brokely

ਪਾਲਕ ਖਾਣ ਦੇ ਨਾਲ ਸਰੀਰ ‘ਚ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ । ਪਾਲਕ ‘ਚ ਵਿਟਾਮਿਨ ਏ, ਵਿਟਾਮਿਨੀ ਬੀ,ਵਿਟਾਮਿਨ ਸੀ ਅਤੇ ਕੈਲਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ।ਇਹ ਨਹੀਂ ਇਹ ਵਿਟਾਮਿਨ -7 ਦੀ ਕਮੀ ਨੂੰ ਵੀ ਦੂਰ ਕਰਦਾ ਹੈ ।ਇਸ ਦਾ ਸੇਵਨ ਦਿਲ, ਅੱਖਾਂ ਨੂੰ ਹੈਲਦੀ ਰੱਖਿਆ ਜਾ ਸਕਦਾ ਹੈ । ਜੇ ਤੁਹਾਡੇ ‘ਚ ਵਿਟਾਮਿਨ ਬੀ ਦੀ ਕਮੀ ਹੈ ਤਾਂ ਤੁਸੀਂ ਆਪਣੀ ਡਾਈਟ ‘ਚ ਬ੍ਰੋਕਲੀ ਸ਼ਮਿਲ ਕਰ ਸਕਦੇ ਹੋ । ਕਿਉਂਕਿ ਇਸ ‘ਚ ਵਿਟਾਮਿਨ ਬੀ ਭਰਪੂਰ ਮਾਤਰਾ ‘ਚ ਹੁੰਦਾ ਹੈ । ਤੁਸੀਂ ਇਸ ਨੂੰ ਸਬਜ਼ੀ, ਸੂਪ ਜਾਂ ਸਲਾਦ ਦੇ ਤੌਰ ‘ਤੇ ਲੈ ਸਕਦੇ ਹੋ ।

milk

ਦੁੱਧ ਨੂੰ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ । ਇਸ ‘ਚ ਕੈਲਸ਼ੀਅਮ ਪਾਇਆ ਜਾਂਦਾ ਹੈ ਇਹ ਸਰੀਰ ‘ਚ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ।

Related Post