ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਡਾਈਟ ਵਿੱਚ ਸ਼ਾਮਿਲ ਕਰੋ ਅਰਬੀ ਦੀ ਸ਼ਬਜੀ
Rupinder Kaler
November 20th 2021 03:33 PM
ਅਰਬੀ (taro root benefits) ਅਜਿਹੀ ਸਬਜ਼ੀ ਹੈ ਜਿਸ ਨੂੰ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਆਰਬੀ ਨੂੰ ਸਭ ਤੋਂ ਸਿਹਤਮੰਦ ਮੰਨਿਆ ਜਾਂਦਾ ਹੈ। ਅਰਬੀ ਅਰਬੀ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਸੀ ਅਤੇ ਈ ਦਾ ਬਹੁਤ ਵਧੀਆ ਸਰੋਤ ਹੈ । ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ ਦੇ ਨਾਲ-ਨਾਲ ਇਹ ਅੰਤੜੀਆਂ ਅਤੇ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੈ। ਇਸ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹ ਸਟਾਰਚ ਵਾਲੀ ਸਬਜ਼ੀ ਹੈ ਜਿਸ ਵਿਚ ਦੋ ਤਰ੍ਹਾਂ ਦੇ ਕਾਰਬੋਹਾਈਡਰੇਟ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪ੍ਰਬੰਧਨ ਲਈ ਬਹੁਤ ਵਧੀਆ ਹੁੰਦੇ ਹਨ।