ਪੇਟ ਦੀ ਚਰਬੀ ਨੂੰ ਕਰਨਾ ਚਾਹੁੰਦੇ ਹੋ ਘੱਟ ਤਾਂ ਲੈਮਨ-ਟੀ ਦਾ ਕਰੋ ਇਸਤੇਮਾਲ

By  Shaminder February 8th 2022 04:37 PM

ਅੱਜ ਕੱਲ੍ਹ ਮੋਟਾਪਾ ਹਰ ਕਿਸੇ ਦੇ ਲਈ ਵੱਡੀ ਸਮੱਸਿਆ ਬਣ ਚੁੱਕਿਆ ਹੈ । ਮੋਟਾਪੇ ਕਾਰਨ ਸਰੀਰ ਬੇਡੌਲ ਨਜ਼ਰ ਆਉਣ ਲੱਗ ਪੈਂਦਾ ਹੈ ਅਤੇ ਅਕਸਰ ਇਹ ਮੋਟਾਪਾ ਇਨਸਾਨ ਦੀ ਖੂਬਸੂਰਤੀ ਤੇ ਬਦਨੁਮਾ ਦਾਗ ਬਣ ਜਾਂਦਾ ਹੈ । ਖਾਸ ਕਰਕੇ ਪੇਟ ਦਾ ਮੋਟਾਪੇ (belly fat)। ਇਸ ਤੋਂ ਛੁਟਕਾਰਾ ਪਾਉਣ ਦੇ ਲਈ ਅਸੀਂ ਕਈ ਤਰ੍ਹਾਂ ਦੀ ਐਕਸਰਸਾਈਜ਼ ਅਤੇ ਡਾਈਟ ਦਾ ਸਹਾਰਾ ਵੀ ਲੈਂਦੇ ਹਾਂ । ਅੱਜ ਅਸੀਂ ਤੁਹਾਨੂੰ ਪੇਟ ਦੀ ਚਰਬੀ ਘੱਟ ਕਰਨ ਲਈ ਕਾਰਗਰ ਤਰੀਕਾ ਦੱਸਣ ਜਾ ਰਹੇ ਹਾਂ । ਜਿਸ ਨੂੰ ਅਪਣਾ ਕੇ ਤੁਸੀਂ ਵੀ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ । ਪੇਟ ਦੀ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਨ ਲਈ ਲੇਮਨ (Lemon Tea) ਟੀ ਨੂੰ ਰਾਮਬਣ ਮੰਨਿਆ ਜਾਂਦਾ ਹੈ।

Lemon Tea,, image From Google

 

ਹੋਰ ਪੜ੍ਹੋ : ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰਖੀਆ ਦੀ ਫਿਲਮ ‘ਮੋਹ’ ਦੀ ਸ਼ੂਟਿੰਗ ਸ਼ੁਰੂ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਜੇਕਰ ਤੁਸੀਂ ਮੋਟੇ ਨਹੀਂ ਹੋ ਪਰ ਤੁਹਾਡਾ ਪੇਟ ਬਾਹਰ ਨਿੱਕਲਿਆ ਹੋਇਆ ਹੈ ਤਾਂ ਅਜਿਹੇ 'ਚ ਲੈਮਨ ਟੀ ਤੁਹਾਡੇ ਪੇਟ ਨੂੰ ਘੱਟ ਕਰ ਸਕਦੀ ਹੈ। ਇਸ ਤੋਂ ਇਲਾਵਾ ਵੀ ਲੈਮਨ ਟੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਨਿੂੰ ਵਾਲੀ ਚਾਹ ਬਨਾਉਣ ਦੇ ਲਈ ਤੁਸੀਂ ਗਰਮ ਪਾਣੀ 'ਚ ਮਿੱਠੇ ਦੀ ਥਾਂ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ ।

lemon Tea image From google

 

ਸਭ ਤੋਂ ਪਹਿਲਾਂ ਗਰਮ ਪਾਣੀ 'ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਇਸ ਦੇ ਨਾਲ ਹੀ ਸ਼ਹਿਦ ਵੀ ਪਾ ਲਓ । ਇਸ ਸਾਰੇ ਮਿਸ਼ਰਨ ਨੂੰ ਉਦੋਂ ਤੱਕ ਚੱਮਚ ਨਾਲ ਮਿਲਾਓ ਜਦੋਂ ਤੱਕ ਕਿ ਇਹ ਪੂਰੀ ਤਰ੍ਹਾਂ ਘੁਲ ਨਹੀਂ ਜਾਂਦਾ । ਨਿੰਬੂ ਵਾਲੀ ਚਾਹ ਦਾ ਇਸਤੇਮਾਲ ਤੁਸੀਂ ਉਦੋਂ ਤੱਕ ਕਰ ਸਕਦੇ ਹੋ ਜਦੋਂ ਤੱਕ ਕਿ ਤੁਹਾਨੂੰ ਇਸ ਦਾ ਅਹਿਸਾਸ ਨਾ ਹੋ ਜਾਵੇ ਕਿ ਤੁਹਾਡਾ ਪੇਟ ਅੰਦਰ ਚਲਿਆ ਗਿਆ ਹੈ । ਇਸ ਚਾਹ ਦਾ ਸੇਵਨ ਰੋਜ਼ ਸਵੇਰ ਸਮੇਂ ਕੀਤਾ ਜਾ ਸਕਦਾ ਹੈ ।

 

 

 

Related Post