ਗੋਡਿਆਂ ਦੇ ਦਰਦ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਖ਼ੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

ਵੱਧਦੀ ਉਮਰ ਦੇ ਨਾਲ ਅਕਸਰ ਜੋੜਾਂ ਦੇ ਦਰਦ (ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ । ਪਰ ਆਪਣੇ ਖਾਣ ਪੀਣ ‘ਚ ਕੁਝ ਚੀਜ਼ਾਂ ਨੂੰ ਸ਼ਾਮਿਲ ਕਰਕੇ ਅਸੀਂ ਇਨ੍ਹਾਂ ਜੋੜਾਂ ਦੇ ਦਰਦ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ । ਅੱਜ ਅਸੀਂ ਤੁਹਾਨੂੰ ਗੋਡਿਆਂ ‘ਚ ਹੋਣ ਵਾਲੇ ਦਰਦ (Knee Pain) ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਉਪਾਅ ਦੱਸਾਂਗੇ । ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਜੋੜਾਂ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ । ਜੇ ਤੁਸੀਂ ਦੁੱਧ (Milk) ਪੀਣਾ ਪਸੰਦ ਨਹੀਂ ਕਰਦੇ ਤਾਂ ਅੱਜ ਤੋਂ ਹੀ ਦੁੱਧ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ।
ਹੋਰ ਪੜ੍ਹੋ : ਕੰਗਨਾ ਰਣੌਤ ਵੱਲੋਂ ਸਿੱਖਾਂ ਖਿਲਾਫ ਦਿੱਤੇ ਬਿਆਨ ‘ਤੇ ਪਰਮੀਸ਼ ਵਰਮਾ ਨੇ ਦਿੱਤਾ ਪ੍ਰਤੀਕਰਮ
ਦੁੱਧ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਪਰ ਕਈ ਲੋਕ ਅਜਿਹੇ ਵੀ ਹਨ ਜੋ ਦੁੱਧ ਪੀਣਾ ਪਸੰਦ ਨਹੀਂ ਕਰਦੇ ਹਨ। ਜਿਸ ਦੇ ਕਾਰਨ ਉਮਰ ਵਧਦਿਆਂ ਹੀ ਗੋਢਿਆਂ ਦੇ ਦਰਦ ਸਮੇਤ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਕਿਉਂਕਿ ਕੈਲਸ਼ੀਅਮ ਦੀ ਕਮੀ ਦੇ ਕਾਰਨ ਅਕਸਰ ਹੱਡੀਆਂ ਅਤੇ ਜੋੜਾਂ ‘ਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
image From google
ਤਿਲ ਤਾਂ ਹਰ ਕਿਸੇ ਨੂੰ ਪਸੰਦ ਹੁੰਦੇ ਹਨ । ਸਫੇਦ ਤਿਲ ਦੇ ਲੱਡੂ ਤਾਂ ਉਂਝ ਵੀ ਸਰਦੀਆਂ ‘ਚ ਵੱਡੇ ਪੱਧਰ ‘ਤੇ ਇਸਤੇਮਾਲ ਕੀਤੇ ਜਾਂਦੇ ਹਨ । ਤਿਲਾਂ ਤੋਂ ਬਣੇ ਲੱਡੂ ਜੇਕਰ ਤੁਸੀਂ ਰੋਜ਼ਾਨਾ ਖਾਂਦੇ ਹਨ ਤਾਂ ਤਹਾਨੂੰ ਗੋਢਿਆਂ ਦੇ ਦਰਦ 'ਚ ਆਰਾਮ ਮਿਲ ਸਕਦਾ ਹੈ। ਇਸ ਲਈ ਤਹਾਨੂੰ ਰੋਜ਼ਾਨਾ ੨ ਲੱਡੂ ਦਾ ਖਾਣੇ ਹੋਣਗੇ।ਸੰਤਰੇ ਸਰਦੀਆਂ ਅਤੇ ਗਰਮੀਆਂ ‘ਚ ਆਮ ਮਿਲ ਜਾਂਦੇ ਹਨ । ਇਹ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦੇ ਹਨ ।ਇਸ ਤੋਂ ਇਲਾਵਾ ਸੰਤਰੇ 'ਚ ਕੈਲਸ਼ੀਅਮ ਦੀ ਮਾਤਰਾ ਵੀ ਕਾਫੀ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਗੋਢਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਸਰੀਰ 'ਚ ਕੈਲਸ਼ੀਅਮ ਦੀ ਕਮੀ ਹੈ ਤਾਂ ਆਪਣੀ ਡਾਈਟ 'ਚ ਸੰਤਰਾ ਸ਼ਾਮਲ ਕਰ ਸਕਦੇ ਹਨ।