ਸਰਦੀਆਂ ‘ਚ ਪਾਣੀ ਦਾ ਘੱਟ ਕਰਦੇ ਹੋ ਇਸਤੇਮਾਲ ਤਾਂ ਨਾਰੀਅਲ ਪਾਣੀ ਦੇ ਨਾਲ ਕਮੀ ਨੂੰ ਕਰੋ ਦੂਰ
Shaminder
January 11th 2022 02:05 PM --
Updated:
January 11th 2022 02:08 PM
ਸਰਦੀਆਂ (Winter) ‘ਚ ਅਸੀਂ ਆਮ ਤੌਰ ‘ਤੇ ਘੱਟ ਪਾਣੀ ਪੀਂਦੇ ਹਾਂ ।ਪਾਣੀ ਘੱਟ ਪੀਣ ਕਾਰਨ ਇਨਸਾਨ ਨੂੰ ਕਈ ਵਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਪਰ ਜੇ ਤੁਸੀਂ ਸਰਦੀਆਂ ‘ਚ ਘੱਟ ਪਾਣੀ ਪੀਂਦੇ ਹੋ ਤਾਂ ਹਫਤੇ ‘ਚ ਇੱਕ ਜਾਂ ਦੋ ਵਾਰ ਨਾਰੀਅਲ ਪਾਣੀ (Coconut Water) ਪੀ ਸਕਦੇ ਹੋ । ਕਿਉਂਕਿ ਇਸ ‘ਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ । ਨਾਰੀਅਲ ਪਾਣੀ ਪੀਣ ਦੇ ਨਾਲ ਜਿੱਥੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਉੱਥੇ ਹੀ ਇਸ ਦੇ ਸੇਵਨ ਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ ।