ਕਈ ਘੰਟੇ ਬੈਠ ਕੇ ਕੰਮ ਕਰਦੇ ਹੋ ਤਾਂ ਇਹ ਤਰੀਕੇ ਅਪਣਾ ਕੇ ਪਿੱਠ ਦਰਦ ਤੋਂ ਪਾ ਸਕਦੇ ਹੋ ਰਾਹਤ
Shaminder
March 12th 2022 08:33 AM
ਲਗਾਤਾਰ ਬੈਠ ਕੇ ਕੰਮ ਕਰਨ ਦੇ ਕਾਰਨ ਕਈ ਵਾਰ ਬੈਕ ਪੇਨ (Back Pain) ਦੀ ਸਮੱਸਿਆ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ । ਕਈ ਵਾਰ ਇਹ ਕਿਸੇ ਵੱਡੀ ਬੀਮਾਰੀ ਅਤੇ ਦਰਦ ਦਾ ਵੀ ਕਾਰਨ ਬਣ ਜਾਂਦੀ ਹੈ ।ਲੰਮੇ ਸਮੇਂ ਤੱਕ ਇੱਕੋ ਜਗ੍ਹਾ ‘ਤੇ ਬੈਠੇ ਰਹਿਣ ਦੇ ਕਾਰਨ ਪੱਟਾਂ ‘ਚ ਖਿਚਾਅ ਦੇ ਕਾਰਨ ਪਿੱਠ ਦੇ ਨਿਚਲੇ ਹਿੱਸੇ ਅਤੇ ਗੋਡਿਆਂ ‘ਚ ਦਰਦ ਅਤੇ ਮਾਸਪੇਸ਼ੀਆਂ ਦੇ ਦਰਦ ਦਾ ਸਾਹਮਣਾ ਅਕਸਰ ਕਰਨਾ ਪੈਂਦਾ ਹੈ । ਇਸ ਲਈ ਜੇ ਤੁਸੀਂ ਵੀ ਜੇ ਘੰਟਿਆਂ ਬੱਧੀ ਕੰਪਿਊਟਰ ਦੇ ਸਾਹਮਣੇ ਬੈਠ ਕੇ ਕੰਮ ਕਰਦੇ ਹੋ ਤਾਂ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ ।