ਅਕਸਰ ਵੱਧਦੀ ਉਮਰ ਦੇ ਕਾਰਨ ਜੋੜਾਂ ‘ਚ ਦਰਦ (Joint Pain) ਦੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ । ਪਰ ਕਈ ਵਾਰ ਇਹ ਸਮੱਸਿਆ ਖੁਰਾਕ (Diet) ‘ਚ ਲੋੜੀਂਦੇ ਤੱਤਾਂ ਦੀ ਘਾਟ ਕਾਰਨ ਵੀ ਹੁੰਦਾ ਹੈ । ਪਰ ਅੱਜ ਅਸੀਂ ਤੁਹਾਨੂੰ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਕੁਝ ਉਪਾਅ ਦੱਸਾਂਗੇ । ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ । ਕਿਉਂਕਿ ਤੰਦਰੁਸਤ ਸਰੀਰ ‘ਚ ਹੀ ਤੰਦਰੁਸਤ ਆਤਮਾ ਦਾ ਨਿਵਾਸ ਹੁੰਦਾ ਹੈ । ਤੁਸੀਂ ਵੀ ਘਰੇਲੂ ਉਪਚਾਰ ਕਰਕੇ ਆਪਣੇ ਰੋਗਾਂ ਤੋਂ ਨਿਜ਼ਾਤ ਪਾ ਸਕਦੇ ਹੋ ਅਤੇ ਇੱਕ ਤੰਦਰੁਸਤ ਜੀਵਨ ਜਿਉਂ ਸਕਦੇ ਹੋ । ਅੱਜ ਕੱਲ੍ਹ ਲੋਕ ਜ਼ਿਆਦਾਤਰ ਅੰਗਰੇਜ਼ੀ ਦਵਾਈਆਂ ‘ਤੇ ਜ਼ੋਰ ਦਿੰਦੇ ਹਨ, ਜਿਸ ਕਾਰਨ ਜਿੱਥੇ ਇਨ੍ਹਾਂ ਦਵਾਈਆਂ ਨਾਲ ਕਈ ਵਾਰ ਦਰਦ ਤੋਂ ਤੁਰੰਤ ਰਾਹਤ ਤਾਂ ਮਿਲ ਜਾਂਦੀ ਹੈ ਪਰ ਉਹ ਰੋਗ ਜੜੋਂ ਨਹੀਂ ਜਾਂਦੇ ।
image From google
ਹੋਰ ਪੜ੍ਹੋ : ਗਾਇਕ ਚੰਨੀ ਸਿੰਘ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ
ਅੱਜ ਅਸੀਂ ਤੁਹਾਨੂੰ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਦੇ ਅਜਿਹੇ ਅਚੂਕ ਉਪਾਅ ਦੱਸਾਂਗੇ ਜਿਸ ਦੇ ਨਾਂ ਤਾਂ ਕੋਈ ਸਾਈਡ ਇਫੈਕਟ ਹੁੰਦਾ ਹੈ ਅਤੇ ਇਹ ਲਾਭ ਵੀ ਦੁੱਗਣਾ ਪਹੁੰਚਾਉਂਦਾ ਹੈ । ਲਸਣ ਦੀ ਤਾਸੀਰ ਗਰਮ ਹੁੰਦੀ ਹੈ । ਇਸ ਦੇ ਬਹੁਤ ਹੀ ਔਸ਼ਧੀ ਗੁਣ ਹੁੰਦੇ ਹਨ । ਇਸ ਦੇ ਨਾਲ ਹੀ ਇਸ ਦਾ ਇਸਤੇਮਾਲ ਸਬਜ਼ੀ ‘ਚ ਲਸਣ ਦਾ ਇਸਤੇਮਾਲ ਲਾਭ ਪਹੁੰਚਾਉਂਦਾ ਹੈ । ਇਸੇ ਤਰ੍ਹਾਂ ਤੁਸੀਂ ਲਸਣ ਦੀ ਸਬਜ਼ੀ ਬਣਾ ਕੇ ਵੀ ਇਸਤੇਮਾਲ ਕਰ ਸਕਦੇ ਹੋ । ਸਰਦੀਆਂ ‘ਚ ਜੋੜਾਂ ਦੇ ਦਰਦ ਦੇ ਨਾਲ ਨਾਲ ਆਮ ਤੌਰ ‘ਤੇ ਸਰੀਰ ਦੇ ਕਈ ਹਿੱਸਿਆਂ ‘ਚ ਦਰਦ ਹੋਣ ਲੱਗ ਪੈਂਦਾ ਹੈ ।
image From google
ਅਜਿਹੇ ‘ਚ ਤੁਸੀਂ ਦਰਦ ਤੋਂ ਬਚਾਅ ਲਈ ਡ੍ਰਾਈ ਫਰੂਟਸ ਦਾ ਇਸਤੇਮਾਲ ਕਰ ਸਕਦੇ ਹੋ । ਕਿਉਂਕਿ ਡਰਾਈ ਫਰੂਟਸ ਦੀ ਤਾਸੀਰ ਵੀ ਗਰਮ ਹੁੰਦੀ ਹੈ ਅਤੇ ਇਸ ਦਾ ਇਸਤੇਮਾਲ ਸਰਦੀਆਂ ‘ਚ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ ।ਤੁਸੀਂ ਬਦਾਮਾਂ ਨੂੰ ਸਵੇਰੇ ਦੁੱਧ ਨਾਲ ਖਾ ਸਕਦੇ ਹੋ। ਮੇਵਿਆਂ ‘ਚ ਕੈਲਸ਼ੀਅਮ, ਵਿਟਾਮਿਨ-ਈ ਅਤੇ ਹੋਰ ਤੱਤ ਉੱਚਿਤ ਮਾਤਰਾ ਵਿੱਚ ਹੁੰਦੇ ਹਨ। ਜੋ ਕਿ ਸਾਡੇ ਦਿਲ ਵੀ ਫ਼ਾਇਦੇਮੰਦ ਹਨ। ਅਖਰੋਟ, ਬਦਾਮ, ਪਿਸਤਾ ਖਾਂਦੇ ਰਹੋ ਤਾਂ ਜੋੜਾ ਦੇ ਦਰਦ ਤੋਂ ਆਰਾਮ ਮਿਲੇਗਾ। ਦਾਲਾਂ ‘ਚ ਵੱਡੇ ਪੱਧਰ ‘ਤੇ ਪ੍ਰੋਟੀਨ ਪਾਇਆ ਜਾਂਦਾ ਹੈ ।ਲੋਬੀਆ, ਰਾਜਮਾਂ ਅਤੇ ਹੋਰ ਕਈ ਦਾਲਾਂ ਹਨ, ਜਿਨ੍ਹਾਂ ਵਿੱਚ ਪ੍ਰੋਟੀਨ ਹੁੰਦਾ ਹੈ। ਪ੍ਰੋਟੀਨ ਜੋ ਕਿ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਦਾ ਹੈ। ਤੁਸੀਂ ਵੀ ਆਪਣੀ ਡਾਈਟ ‘ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਿਲ ਕਰਕੇ ਜੋੜਾਂ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ । ਕਿਉਂਕਿ ਦਵਾਈਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਖੁਰਾਕ ਵੱਲ ਧਿਆਨ ਦੇਈਏ ।