Jean Luc Godard Death: ਅੱਜ ਤੜਕੇ ਹੌਲੀਵੁੱਡ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫ੍ਰਾਂਸੀਸੀ ਫ਼ਿਲਮ ਮੇਕਰ ਜੀਨ ਲਯੂਕ ਗੋਡਾਰਡ ਦਾ ਦਿਹਾਂਤ ਹੋ ਗਿਆ ਹੈ। ਉਹ 91 ਸਾਲਾਂ ਦੇ ਸਨ।
Image Source : google
ਮੀਡੀਆ ਰਿਪੋਰਟਸ ਮੁਤਾਬਕ ਫ੍ਰਾਂਸੀਸੀ ਮੀਡੀਆ ਨੇ ਮੇਕਰ ਜੀਨ ਲਯੂਕ ਗੋਡਾਰਡ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜੀਨ ਲਯੂਕ ਗੋਡਾਰਡ ਨੇ ਮੰਗਲਵਾਰ ਨੂੰ ਆਖਰੀ ਸਾਹ ਲਿਆ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ।
ਜੀਨ ਲਯੂਕ ਗੋਡਾਰਡ ਨੇ 1950 ਦੇ ਦਹਾਕੇ ਵਿੱਚ ਇੱਕ ਫਿਲਮ ਆਲੋਚਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਜੀਨ ਲਯੂਕ ਗੋਡਾਰਡ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 1960 ਵਿੱਚ ਆਪਣੀ ਪਹਿਲੀ ਹੀ ਫ਼ਿਲਮ 'ਬ੍ਰੇਥਲੈੱਸ' ਦੇ ਨਾਲ ਸਿਨੇਮਾ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ।
Image Source : google
ਇੰਡਸਟਰੀ 'ਚ ਕਦਮ ਰੱਖਣ ਦੇ ਨਾਲ ਹੀ ਗੋਡਾਰਡ ਨੇ ਆਪਣੇ ਪੂਰੇ ਕਰੀਅਰ ਦੌਰਾਨ ਸਿਨੇਮਾ ਜਗਤ 'ਚ ਚੱਲ ਰਹੀ ਪਰੰਪਰਾ ਨੂੰ ਵੱਖ-ਵੱਖ ਤਰੀਕਿਆਂ ਨਾਲ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕੈਮਰੇ, ਆਵਾਜ਼ ਅਤੇ ਕਹਾਣੀ ਦੇ ਨਿਯਮਾਂ ਨੂੰ ਆਪਣੀ ਮਰਜ਼ੀ ਨਾਲ ਮੁੜ ਲਿਖਿਆ। ਉਨ੍ਹਾਂ ਦੀਆਂ ਆਪਣੀਆਂ ਫਿਲਮਾਂ ਨੇ ਅਭਿਨੇਤਾ ਜੀਨ-ਪਾਲ ਬੇਲਮੰਡੋ ਨੂੰ ਸਟਾਰਡਮ ਦਿੱਤਾ।
3 ਦਸੰਬਰ, 1930 ਨੂੰ ਪੈਰਿਸ ਵਿੱਚ ਇੱਕ ਅਮੀਰ ਫ੍ਰੈਂਚ-ਸਵਿਸ ਪਰਿਵਾਰ ਵਿੱਚ ਪੈਦਾ ਹੋਏ, ਜੀਨ ਲਯੂਕ ਗੋਡਾਰਡ ਸਵਿਟਜ਼ਰਲੈਂਡ ਦੇ ਨਿਯੋਨ ਵਿੱਚ ਵੱਡੇ ਹੋਏ। ਗ੍ਰੈਜੂਏਸ਼ਨ ਤੋਂ ਬਾਅਦ, ਉਨ੍ਹਾਂ ਨੇ ਸਵਿਟਜ਼ਰਲੈਂਡ ਵਿੱਚ ਇੱਕ ਡੈਮ ਪ੍ਰੋਜੈਕਟ ਵਿੱਚ ਇੱਕ ਬਿਲਡਰ ਵਜੋਂ ਨੌਕਰੀ ਕੀਤੀ। ਇਸ ਕੰਮ ਤੋਂ ਜੋ ਪੈਸਾ ਉਸ ਨੇ ਕਮਾਇਆ, ਉਹ ਸਾਲ 1954 'ਚ ਰਿਲੀਜ਼ ਹੋਈ ਆਪਣੀ ਪਹਿਲੀ ਫ਼ਿਲਮ 'ਆਪ੍ਰੇਸ਼ਨ ਕੰਕਰੀਟ' ਵਿੱਚ ਲਗਾ ਦਿੱਤਾ।
Image Source : google
ਹੋਰ ਪੜ੍ਹੋ: Watch Video: ਸ਼ਾਹਿਦ ਕਪੂਰ ਨੇ ਪਤਨੀ ਮੀਰਾ ਕਪੂਰ ਨਾਲ ਸ਼ੇਅਰ ਕੀਤਾ ਖੂਬਸੂਰਤ ਵੀਡੀਓ, ਪਤਨੀ ਦੇ ਨਖ਼ਰੇ ਚੁੱਕਦੇ ਆਏ ਨਜ਼ਰ
ਇਸ ਤੋਂ ਬਾਅਦ ਉਨ੍ਹਾਂ ਨੇ ਟਰੂਫੌਟ ਦੀ ਕਹਾਣੀ 'ਤੇ ਆਧਾਰਿਤ ਫ਼ਿਲਮ 'ਬ੍ਰੇਥਲੈੱਸ' 'ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫ਼ਿਲਮ ਬਾਕਸ ਆਫਿਸ 'ਤੇ ਸਫਲ ਰਹੀ ਸੀ। ਇੰਨਾ ਹੀ ਨਹੀਂ 1960 'ਚ ਰਿਲੀਜ਼ ਹੋਈ 'ਬ੍ਰੇਥਲੈੱਸ' ਜੀਨ ਦੀ ਪਹਿਲੀ ਵੱਡੀ ਕਾਮਯਾਬੀ ਸੀ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।