ਪਿਆਰ ‘ਚ ਪਏ ਵਿਛੋੜੇ ਨੂੰ ਪੇਸ਼ ਕਰ ਰਿਹਾ ਹੈ ‘ਹੁਕਮ ਡੀ’ ਤੇ ‘ਅਫਸਾਨਾ ਖ਼ਾਨ’ ਦਾ ਨਵਾਂ ਗੀਤ ‘ਰੀਅਲ ਸਟੋਰੀ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਪੰਜਾਬੀ ਇੰਡਸਟਰੀ ਦੇ ਉੱਭਰਦੇ ਹੋਏ ਗਾਇਕ ਹੁਕਮ ਡੀ ਆਪਣਾ ਨਵਾਂ ਗੀਤ ‘ਰੀਅਲ ਸਟੋਰੀ’ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਇਸ ਗੀਤ ਨੂੰ ਪੰਜਾਬੀ ਗਾਇਕ ਹੁਕਮ ਡੀ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਇਸ ਗਾਣੇ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਨਾਮੀ ਗਾਇਕਾ ਅਫਸਾਨਾ ਖ਼ਾਨ ਨੇ।
View this post on Instagram
‘ਰੀਅਲ ਸਟੋਰੀ’ ਗਾਣੇ ਦੇ ਬੋਲ ਹੁਕਮ ਡੀ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Shawn ਨੇ ਦਿੱਤਾ ਹੈ। ਗਾਣੇ ‘ਚ ਫੀਚਰਿੰਗ ਸੋਨੀ ਕਰਿਊ ਨੇ ਕੀਤਾ ਹੈ। ਡਾਇਰੈਕਟਰ ਹਨੀ ਚੌਧਰੀ ਵੱਲੋਂ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਵੀਡੀਓ ‘ਚ ਹੁਕਮ ਡੀ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਫੀਮੇਲ ਮਾਡਲ ਇਸ਼ਾ ਗੁਪਤਾ ਨੇ ਅਦਾਕਾਰੀ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ।
ਹੋਰ ਵੇਖੋ:ਗਿੱਪੀ ਗਰੇਵਾਲ ਨੇ ਬਿਆਨ ਕੀਤਾ ਮਰਦਾਂ ਦੇ ਦਿਲਾਂ ਦਾ ਹਾਲ ‘ਨੌਕਰ ਵਹੁਟੀ ਦਾ’ ਦੇ ਟਾਈਟਲ ਟਰੈਕ ‘ਚ, ਦੇਖੋ ਵੀਡੀਓ
ਗਾਣੇ ‘ਚ ਦੋ ਪ੍ਰੇਮੀਆਂ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ ਜੋ ਕੇ ਪਰਿਵਾਰ ਦੇ ਦਬਾਅ ਦੇ ਚੱਲਦੇ ਦੋਵਾਂ ਨੂੰ ਵੱਖ ਹੋਣਾ ਪੈਂਦਾ ਹੈ। ਇਸ ਗਾਣੇ ਨੂੰ ਹਾਈ ਐਂਡ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਰਸ਼ਕ ਇਸ ਗਾਣੇ ਦਾ ਅਨੰਦ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਚੈਨਲ ਉੱਤੇ ਵੀ ਲੈ ਸਕਦੇ ਹਨ। ਇਸ ਗਾਣੇ ਨੂੰ ਪੀਟੀਸੀ ਨੈੱਟਵਰਕ ਦੇ ਚੈਨਲ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।