ਰਿਤਿਕ ਰੌਸ਼ਨ ਦੀ ਫ਼ਿਲਮ ‘Super 30’ ਦਾ ਸ਼ਾਨਦਾਰ ਟਰੇਲਰ ਛਾਇਆ ਟਰੈਡਿੰਗ ‘ਚ ਨੰਬਰ ਵਨ ‘ਤੇ, ਦੇਖੋ ਵੀਡੀਓ
ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਜਿਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਸੁਪਰ 30' ਜਿਸ ਦੀ ਪ੍ਰਸ਼ੰਸਕਾਂ ਵੱਲੋਂ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਦਰਸ਼ਕਾਂ ਦੀਆਂ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਦੇ ਟਰੇਲਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। 'ਸੁਪਰ 30' ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦੇ ਨਾਲ ਬਾਲੀਵੁੱਡ ਦੇ ਸਿਤਾਰਿਆਂ ਨੂੰ ਵੀ ਖ਼ੂਬ ਪਸੰਦ ਆ ਰਿਹਾ ਹੈ। ਆਲੀਆ ਭੱਟ ਤੋਂ ਲੈ ਕੇ ਕਈ ਹੋਰ ਬਾਲੀਵੁੱਡ ਹਸਤੀਆਂ ਨੇ ਵੀ ਰਿਤਿਕ ਰੌਸ਼ਨ ਦੀ ਖ਼ੂਬ ਤਾਰੀਫ਼ ਕੀਤੀ ਹੈ।ਇਸ ਟਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਦੇ ਚੱਲਦੇ ਟਰੇਲਰ ਟਰੈਡਿੰਗ 'ਚ ਨੰਬਰ ਵਨ ਉੱਤੇ ਛਾਇਆ ਹੋਇਆ ਹੈ।
ਹੋਰ ਵੇਖੋ:ਗੈਰੀ ਸੰਧੂ ਦੀ ਮਿੱਠੀ ਆਵਾਜ਼ ‘ਚ ਰਿਲੀਜ਼ ਹੋਇਆ ‘ਲਾਈਏ ਜੇ ਯਾਰੀਆਂ’ ਦਾ ਨਵਾਂ ਗੀਤ ‘ਮੇਰੀ ਆਕੜ’, ਦੇਖੋ ਵੀਡੀਓ
ਇਸ ਫ਼ਿਲਮ ‘ਚ ਉਹ ਪਟਨਾ ਦੇ ਮਸ਼ਹੂਰ ਮੈਥਮੇਟਿਸ਼ਿਅਨ ਆਨੰਦ ਕੁਮਾਰ ਦੀ ਭੂਮਿਕਾ ਨਿਭਾ ਰਹੇ ਹਨ। ਇਹ ਫ਼ਿਲਮ ਸੱਚੀ ਕਹਾਣੀ ਦੇ ਉੱਤੇ ਅਧਾਰਿਤ ਹੈ, ਜਿਸ ‘ਚ ਆਨੰਦ ਕੁਮਾਰ ਦੀ ਜ਼ਿੰਦਗੀ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ਆਨੰਦ ਕੁਮਾਰ ਆਪਣੇ ਕੋਚਿੰਗ ਸੈਂਟਰ ਦੇ ਜ਼ਰੀਏ ਹਰ ਸਾਲ 30 ਗਰੀਬ ਬੱਚਿਆਂ ਨੂੰ ਆਈ.ਆਈ.ਟੀ ਵਰਗੀ ਕੜੀ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਹਨ।
View this post on Instagram
ਇਸ ਫ਼ਿਲਮ ਨੂੰ ਵਿਕਾਸ ਬਹਿਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਰਿਤਿਕ ਰੌਸ਼ਨ ਨੇ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਨੰਦ ਕੁਮਾਰ ਨੇ ਵੀ ਟਵੀਟ ਕਰਕੇ ਕਿਹਾ ਕਿ ਟਰੇਲਰ ਦੇਖਕੇ ਉਨ੍ਹਾਂ ਦੀ ਅੱਖਾਂ ਚ ਹੰਜੂ ਛਲਕ ਪਏ। ਰਿਤਿਕ ਰੌਸ਼ਨ ਦੀ ਇਹ ਫ਼ਿਲਮ 12 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।