ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਦੀ ਫਿਟਨੈਸ ਵੀਡੀਓਜ਼ ਆਦਿ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਰਿਤਿਕ ਰੌਸ਼ਨ ਨੇ ਆਪਣੇ ਪਿਤਾ ਰਾਕੇਸ਼ ਰੌਸ਼ਨ ਦੇ ਪੁਰਾਣੇ ਇੰਟਰਵਿਊ ਦੀ ਇੱਕ ਵੀਡੀਓ 'ਤੇ ਆਪਣਾ ਰਿਐਕਸ਼ਨ ਦਿੱਤਾ ਹੈ। ਇਹ ਵੀਡੀਓ 10 ਸਾਲ ਪੁਰਾਣੀ ਹੈ।
Image Source: Instagram
ਦਅਰਸਲ ਰਿਤਿਕ ਰੌਸ਼ਨ ਦੀ ਮਾਂ ਪਿੰਕੀ ਰੌਸ਼ਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਪਿੰਕੀ ਰੌਸ਼ਨ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਇੱਕ ਪਰਿਵਾਰਿਕ ਵੀਡੀਓ ਹੈ। ਪਿੰਕੀ ਰੌਸ਼ਨ ਨੇ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਤੁਸੀਂ ਵੀ ਹੱਸ-ਹੱਸ ਕਮਲੇ ਹੋ ਜਾਵੋਗੇ। ਇਹ ਵੀਡੀਓ ਕਲਿੱਪ ਇੱਕ ਪੁਰਾਣੇ ਇੰਟਰਵਿਊ ਦੀ ਹੈ ਜਦੋਂ ਰਿਤਿਕ ਰੋਸ਼ਨ ਆਪਣੇ ਮਾਤਾ-ਪਿਤਾ ਨਾਲ ਸਿਮੀ ਗਰੇਵਾਲ ਦੇ ਸ਼ੋਅ ਵਿੱਚ ਗਏ ਸਨ।
ਪਿੰਕੀ ਰੌਸ਼ਨ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, " ਇੱਕ ਪਿਆਰੀ ਯਾਦਗਾਰ"। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਮੀ ਗਰੇਵਾਲ ਨੂੰ ਧੰਨਵਾਦ ਵੀ ਕਿਹਾ।
ਇਹ ਵੀਡੀਓ ਕਲਿੱਪ 10 ਸਾਲ ਪੁਰਾਣੀ ਹੈ ਜਦੋਂ ਇਹ ਤਿੰਨੇ ਸਿਮੀ ਗਰੇਵਾਲ ਦੇ ਸ਼ੋਅ 'ਤੇ ਪਹੁੰਚੇ ਸਨ। ਵੀਡੀਓ 'ਚ ਰਾਕੇਸ਼ ਰੌਸ਼ਨ ਆਪਣੇ ਖ਼ੁਦ ਦੇ ਵਾਲਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਦਰਅਸਲ, ਜਦੋਂ ਸ਼ੋਅ ਦੀ ਹੋਸਟ ਸਿਮੀ ਗਰੇਵਾਲ ਨੇ ਆਪਣੇ ਸਪਾਟ ਬੁਆਏ ਨੂੰ ਪੁੱਛਿਆ ਕਿ ਕੀ ਉਸ ਦੇ ਦੰਦਾਂ 'ਤੇ ਲਿਪਸਟਿਕ ਦੇ ਦਾਗ ਹਨ? ਇਸ ਤੋਂ ਬਾਅਦ ਰਾਕੇਸ਼ ਰੌਸ਼ਨ ਵੀ ਜੇਮਸ ਨਾਂਅ ਦੇ ਵਿਅਕਤੀ ਤੋਂ ਸ਼ੀਸ਼ਾ ਮੰਗਦੇ ਹਨ ਅਤੇ ਆਪਣੇ ਆਪ ਨੂੰ ਦੇਖਦੇ ਹੋਏ ਕਹਿੰਦੇ ਹਨ, 'ਹਾਏ ਮੈਂ ਆਪਣਾ ਵਿਗ ਪਾਉਣਾ ਭੁੱਲ ਗਿਆ।' ਇਸ 'ਤੇ ਉਥੇ ਮੌਜੂਦ ਸਾਰੇ ਲੋਕ ਹੱਸ ਪਏ।
Image Source: Instagram
ਇਸ ਤੋਂ ਬਾਅਦ ਰਿਤਿਕ ਰੋਸ਼ਨ ਵੀ ਪਿੱਛੇ ਨਾਂ ਰਹਿੰਦੇ ਹੋਏ ਆਪਣੀ ਮਾਂ ਨਾਲ ਪਿੰਕੀ ਰੌਸ਼ਨ ਨਾਲ ਮਜ਼ਾਕ ਕਰਦੇ ਹਨ। ਰਿਤਿਕ ਮਜ਼ਾਕ ਵਿੱਚ ਆਪਣੀ ਮਾਂ ਨੂੰ ਪੁੱਛਦੇ ਹਨ ਕਿ ਜੋ ਚਿਕਨ ਸੈਂਡਵਿਚ ਉਸ ਨੇ ਖਾਧਾ ਹੈ, ਕੀ ਉਹ ਅਜੇ ਵੀ ਉਸ ਦੇ ਦੰਦਾਂ ਵਿੱਚ ਲੱਗਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪਿੰਕੀ ਨੇ ਸਿਮੀ ਗਰੇਵਾਲ ਨੂੰ ਵੀ ਟੈਗ ਕੀਤਾ ਹੈ। ਉਨ੍ਹਾਂ ਲਿਖਿਆ, 'ਧੰਨਵਾਦ ਪਿਆਰੇ ਦੋਸਤ ਸਿਮੀ ਗਰੇਵਾਲ।' ਪਿੰਕੀ ਦੀ ਇਸ ਪੋਸਟ 'ਤੇ ਰਿਤਿਕ ਦੀ ਪ੍ਰਤੀਕਿਰਿਆ ਵੀ ਆਈ ਹੈ। ਉਸ 'ਤੇ 'ਹਾਹਾਹਾ' ਲਿਖਿਆ ਹੈ।
ਹੋਰ ਪੜ੍ਹੋ : Happy Birthday Vicky Kaushal: ਅਜਿਹਾ ਅਦਾਕਾਰ ਜਿਸ ਨੇ ਇੰਜ਼ੀਨੀਅਰਿੰਗ ਕਰਨ ਤੋਂ ਬਾਅਦ ਬਾਲੀਵੁੱਡ 'ਚ ਬਣਾਈ ਪਛਾਣ
ਰਿਤਿਕ ਰੌਸ਼ਨ ਦੇ ਫੈਨਜ਼ ਉਨ੍ਹਾਂ ਦੀ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਕਿੰਨਾ ਪਿਆਰਾ ਪਲ ਹੈ। ਤੁਹਾਡਾ ਪਰਿਵਾਰ ਅਤੇ ਤੁਸੀਂ ਬਹੁਤ ਚੰਗੇ ਹੋ।', ਇੱਕ ਹੋਰ ਯੂਜ਼ਰ ਨੇ ਲਿਖਿਆ, 'ਰਿਤਿਕ ਇੱਥੇ ਬੱਚੇ ਵਾਂਗ ਨਜ਼ਰ ਆ ਰਹੇ ਹਨ।'
Image Source: Instagram
ਜੇਕਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਰਿਤਿਕ ਰੌਸ਼ਨ ਜਲਦ ਹੀ ਆਉਣ ਵਾਲੀ ਫਿਲਮ ਵਿਕਰਮ ਵੇਧਾ 'ਚ ਨਜ਼ਰ ਆਉਣਗੇ। ਇਹ ਉਸੇ ਨਾਮ ਦੀ ਤਮਿਲ ਫਿਲਮ ਦਾ ਰੀਮੇਕ ਹੈ। ਇਸ ਵਿੱਚ ਸੈਫ ਅਲੀ ਖਾਨ ਵੀ ਮੁੱਖ ਭੂਮਿਕਾ ਵਿੱਚ ਹਨ। ਫਿਲਮ ਦਾ ਨਿਰਦੇਸ਼ਨ ਪੁਸ਼ਕਰ-ਗਾਇਤਰੀ ਨੇ ਕੀਤਾ ਹੈ।
View this post on Instagram
A post shared by Pinkie Roshan (@pinkieroshan)