Film 'Vikram Vedha' trailer: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਸੈਫ ਅਲੀ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਵਿਕਰਮ ਵੇਧਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਮੇਕਰਸ ਨੇ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਇਸ ਫ਼ਿਲਮ ਦੇ ਵਿੱਚ ਰਿਤਿਕ ਅਤੇ ਸੈਫ ਅਲੀ ਖ਼ਾਨ ਲੀਡ ਰੋਲ ਵਿੱਚ ਨਜ਼ਰ ਆਉਣਗੇ। ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Image Source: Instagram
ਫ਼ਿਲਮ ਵਿਕਰਮ ਵੇਧਾ ਦੇ ਟ੍ਰੇਲਰ ਵਿੱਚ ਰਿਤਿਕ ਰੌਸ਼ਨ ਐਕਸ਼ਨ ਸੀਨਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ 2 ਮਿੰਟ 50 ਸੈਕਿੰਡ ਦੀ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਿਤਿਕ ਰੌਸ਼ਨ ਇੱਕ ਗੈਂਗਸਟਰ ਦੇ ਰੋਲ 'ਚ ਹਨ ਅਤੇ ਸੈਫ ਅਲੀ ਖਾਨ ਪੁਲਿਸ ਅਧਿਕਾਰੀ ਦੀ ਭੂਮਿਕਾ 'ਚ ਹਨ। ਦੋਹਾਂ ਵਿਚਾਲੇ ਸਖ਼ਤ ਮੁਕਾਬਲਾ ਹੈ।
ਟ੍ਰੇਲਰ 'ਚ ਸੈਫ ਅਲੀ ਖ਼ਾਨ ਨੂੰ ਰਿਤਿਕ ਰੌਸ਼ਨ ਦੀਆਂ ਨਾ ਸਮਝੀਆਂ ਜਾਣ ਵਾਲੀਆਂ ਪਹੇਲੀਆਂ ਨੂੰ ਸੁਲਝਾਉਂਦੇ ਦੇਖਿਆ ਜਾ ਸਕਦਾ ਹੈ। ਦੇਖਣ ਤੋਂ ਸਾਫ ਹੈ ਕਿ ਫ਼ਿਲਮ ਦੀ ਕਹਾਣੀ ਚੰਗੇ-ਮਾੜੇ, ਸੱਚ ਤੇ ਝੂਠ 'ਤੇ ਆਧਾਰਿਤ ਹੈ।
Image Source: Instagram
ਫ਼ਿਲਮ ਵਿਕਰਮ ਵੇਧਾ ਦੇ ਟ੍ਰੇਲਰ ਦੀ ਖ਼ਾਸ ਗੱਲ ਇਹ ਹੈ ਕਿ ਦਰਸ਼ਕਾਂ ਨੂੰ ਇਸ ਵਿੱਚ ਰਿਤਿਕ ਰੌਸ਼ਨ ਵੱਲੋਂ ਦੇਸੀ ਡਾਇਲਾਗਜ਼ ਬੋਲਣ ਦਾ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ। ਰਿਤਿਕ ਨੇ ਯੂਪੀ ਦੀ ਭਾਸ਼ਾ ਵਿੱਚ ਆਪਣੇ ਆਪ ਨੂੰ ਬਹੁਤ ਹੀ ਸਹੀ ਢੰਗ ਨਾਲ ਪੇਸ਼ ਕੀਤਾ ਹੈ। ਦੂਜੇ ਪਾਸੇ ਸੈਫ ਅਲੀ ਖ਼ਾਨ ਰਿਤਿਕ ਦੇ ਜਾਲ 'ਚ ਫਸ ਕੇ ਉਲਝਦੇ ਨਜ਼ਰ ਆ ਰਹੇ ਹਨ। ਦੋ ਮਿੰਟ ਪੰਜਾਹ ਸੈਕਿੰਡ ਦੇ ਇਸ ਟ੍ਰੇਲਰ ਵਿੱਚ ਦੋ ਕਲਾਕਾਰਾਂ ਵਿੱਚ ਜ਼ਬਰਦਸਤ ਲੜਾਈ ਦੇਖਣ ਨੂੰ ਮਿਲ ਰਹੀ ਹੈ।
Image Source: Instagram
ਹੋਰ ਪੜ੍ਹੋ: ਰਿਤਿਕ ਰੌਸ਼ਨ ਨੇ ਖ਼ਾਸ ਅੰਦਾਜ਼ 'ਚ ਸੈਲੀਬ੍ਰੇਟ ਕੀਤਾ ਪਿਤਾ ਰਾਕੇਸ਼ ਰੌਸ਼ਨ ਦਾ ਜਨਮਦਿਨ, ਵੇਖੋ ਵੀਡੀਓ
ਇਸ ਫ਼ਿਲਮ ਬਾਰੇ ਗੱਲ ਕਰੀਏ ਤਾਂ ਫ਼ਿਲਮ ਦਾ ਨਿਰਦੇਸ਼ਨ ਪੁਸ਼ਕਰ ਅਤੇ ਗਾਇਤਰੀ ਨੇ ਕੀਤਾ ਹੈ। ਇਹ ਤਾਮਿਲ ਫ਼ਿਲਮ ਵਿਕਰਮ ਵੇਧਾ ਦਾ ਹਿੰਦੀ ਰੀਮੇਕ ਹੈ। ਐਕਸ਼ਨ ਅਤੇ ਥ੍ਰਿਲਰ ਨਾਲ ਭਰਪੂਰ ਇਸ ਫ਼ਿਲਮ ਦੀ ਕਹਾਣੀ ਟਵਿਸਟ ਐਂਡ ਟਰਨਸ ਨਾਲ ਭਰੀ ਹੋਈ ਹੈ। ਇਸ ਟ੍ਰੇਲਰ ਦੇ ਵਿਚਕਾਰ ਰਾਧਿਕਾ ਆਪਟੇ ਅਤੇ ਸੈਫ ਅਲੀ ਖ਼ਾਨ ਦੇ ਰੋਮਾਂਸ ਦੀ ਝਲਕ ਵੀ ਦਿਖਾਈ ਗਈ ਹੈ। ਸੈਫ ਅਤੇ ਰਿਤਿਕ ਸਟਾਰਰ ਇਹ ਫ਼ਿਲਮ 30 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।