ਰੇਦਾਨ ਆਪਣੇ ਦਾਦੇ ਹੰਸ ਰਾਜ ਹੰਸ ਦੇ ਨਾਲ ਤਬਲਾ ਵਜਾਉਂਦੇ ਆਇਆ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਦਾਦੇ-ਪੋਤੇ ਦਾ ਇਹ ਅੰਦਾਜ਼

ਹੰਸ ਪਰਿਵਾਰ ਦਾ ਨੰਨ੍ਹਾ ਚਿਰਾਗ ਜੋ ਕਿ ਆਪਣੀ ਕਿਊਟ ਵੀਡੀਓਜ਼ ਤੇ ਤਸਵੀਰਾਂ ਕਰਕੇ ਸੋਸ਼ਲ ਮੀਡੀਆ ਉੱਤੇ ਛਾਇਆ ਰਹਿੰਦਾ ਹੈ। ਜੀ ਹਾਂ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦਾ ਪੁੱਤਰ ਰੇਦਾਨ ਜੋ ਕਿ ਆਪਣੀ ਪਿਆਰੀਆਂ-ਪਿਆਰੀਆਂ ਵੀਡੀਓਜ਼ ਕਰਕੇ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਹਾਲ ਹੀ ‘ਚ ਰੇਦਾਨ ਦਾ ਇੱਕ ਕਿਊਟ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਆਪਣੇ ਦਾਦੇ ਹੰਸ ਰਾਜ ਹੰਸ ਦੇ ਨਾਲ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਸੁਹਾਗਰਾਤ ਵਾਲੇ ਦਿਨ ਨੂੰ ਲੈ ਕੇ ਕਰਨ ਜੌਹਰ ਨੇ ਆਲੀਆ ਭੱਟ ਤੋਂ ਪੁੱਛਿਆ ਇਹ ਸਵਾਲ, ਅਦਾਕਾਰਾ ਨੇ ਖੋਲ ਦਿੱਤੇ ਸਾਰੇ ਰਾਜ਼
ਰੇਦਾਨ ਇਸ ਵੀਡੀਓ ‘ਚ ਆਪਣੇ ਦਾਦੇ ਹੰਸ ਰਾਜ ਹੰਸ ਦੀ ਗੋਦ ‘ਚ ਬੈਠਿਆ ਹੋਇਆ ਹੈ ਤੇ ਨਾਲ ਹੀ ਤਬਲਾ ਵੀ ਵਜਾ ਰਿਹਾ ਹੈ। ਇਸ ਵੀਡੀਓ ਨੂੰ ਰੇਦਾਨ ਦੇ ਮਾਪਿਆਂ ਨੇ ਰੇਦਾਨ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਚ ਲਿਖਿਆ ਹੈ- ਵਾਹ ਤਾਜ ਬੋਲੀਏ ਦਾਦੂ ਤੇ ਨਾਲ ਹੀ ਹੰਸ ਰਾਜ ਹੰਸ ਨੂੰ ਟੈਗ ਵੀ ਕੀਤਾ ਹੈ। ਪ੍ਰਸ਼ੰਸਕਾਂ ਨੂੰ ਦਾਦੇ-ਪੋਤੇ ਦਾ ਇਹ ਕਿਊਟ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਜਿਸ ਕਰਕੇ ਉਹ ਕਮੈਂਟ ਕਰਕੇ ਰੇਦਾਨ ਦੀ ਤਾਰੀਫ ਕਰ ਰਹੇ ਹਨ।
ਦੱਸ ਦਈਏ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਨੇ ਸਾਲ 2020 ‘ਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ। ਯੁਵਰਾਜ ਤੇ ਮਾਨਸੀ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਨੇ। ਦੋਵੇਂ ਹੀ ਅਕਸਰ ਹੀ ਆਪਣੇ ਪੁੱਤਰ ਦੇ ਨਾਲ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਪਦਮ ਸ਼੍ਰੀ ਹੰਸ ਰਾਜ ਹੰਸ ਪਿਛਲੇ ਲੰਮੇ ਅਰਸੇ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਨ੍ਹਾਂ ਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ।
View this post on Instagram