ਅਮਰੀਕਾ ਵਿੱਚ ਇੱਕ ਨਾਵਲਕਾਰ ਨੂੰ ਆਪਣੇ ਪਤੀ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਔਰਤ ਨੇ ਇੱਕ ਨਾਵਲ ਲਿਖਿਆ ਹੈ, ਜਿਸ ਦਾ ਨਾਮ ਹੈ 'How to Murder Your Husband' ਜਿਸਦਾ ਮਤਲਬ ਹੈ 'ਆਪਣੇ ਪਤੀ ਨੂੰ ਕਿਵੇਂ ਮਾਰਿਆ ਜਾਵੇ'। ਆਪਣੇ ਪਤੀ ਨੂੰ ਮਾਰਨ ਵਾਲੀ ਇਸ ਨਾਵਲਕਾਰ ਦਾ ਨਾਂ ਨੈਨਸੀ ਬਰੋਫੀ ਹੈ। ਨੈਨਸੀ ਨੂੰ ਅਦਾਲਤ ਵੱਲੋਂ 13 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ।
ਹੋਰ ਪੜ੍ਹੋ : ਬੋਹੇਮੀਆ ਦੇ ਕਰੀਬੀ ਨੇ ਕਰਨ ਔਜਲਾ ਦੀ ਕਾਲ ਰਿਕਾਰਡਿੰਗ ਕੀਤੀ ਵਾਇਰਲ, ਨਾਲ ਲਗਾਏ ਕਈ ਵੱਡੇ ਇਲਜ਼ਾਮ
2018 'ਚ ਪਤੀ ਦਾ ਕੀਤਾ ਗਿਆ ਸੀ ਕਤਲ
ਡੇਨੀਅਲ ਬਰੋਫੀ ਦੀ 2 ਜੂਨ 2018 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਸਨੂੰ ਓਰੇਗਨ ਇੰਸਟੀਚਿਊਟ ਵਿੱਚ ਗੋਲੀ ਮਾਰ ਦਿੱਤੀ ਗਈ ਸੀ, ਜਿੱਥੇ ਉਹ ਬੱਚਿਆਂ ਨੂੰ ਖਾਣਾ ਬਣਾਉਣਾ ਸਿਖਾਉਂਦਾ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਦੋਂ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਨੈਨਸੀ ਨੇ ਆਪਣੇ ਪਤੀ ਨੂੰ ਮਾਰਿਆ ਹੈ। ਪੁਲਿਸ ਨੇ ਘਟਨਾ ਦੇ ਤਿੰਨ ਮਹੀਨੇ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ 2011 ਵਿੱਚ, ਉਸਨੇ ਇੱਕ ਬਲਾਗ ਪੋਸਟ ਪ੍ਰਕਾਸ਼ਿਤ ਕੀਤਾ ਸੀ ਜਿਸਦਾ ਸਿਰਲੇਖ ਸੀ, ਆਪਣੇ ਪਤੀ ਨੂੰ ਕਿਵੇਂ ਮਾਰਿਆ ਜਾਵੇ।
ਪੁਲਿਸ ਨੇ ਪਾਇਆ ਕਿ ਇਸ ਬਲਾਗ ਦੀ ਸਮੱਗਰੀ ਡੇਨੀਅਲ ਦੇ ਕਤਲ ਨਾਲ ਮੇਲ ਖਾਂਦੀ ਹੈ। ਪੁਲਿਸ ਨੇ ਕਿਹਾ ਹੈ ਕਿ ਨੈਨਸੀ ਨੇ ਆਪਣੇ ਪਤੀ ਡੇਨੀਅਲ ਬ੍ਰੋਫੀ ਨੂੰ ਦੋ ਵਾਰ ਗੋਲੀ ਮਾਰੀ ਸੀ। ਇੱਕ ਸੀਸੀਟੀਵੀ ਫੁਟੇਜ ਵਿੱਚ ਨੈਨਸੀ ਨੂੰ ਕਤਲ ਤੋਂ ਅੱਧਾ ਘੰਟਾ ਪਹਿਲਾਂ ਸਕੂਲ ਦੇ ਨੇੜੇ ਦਿਖਿਆ ਗਿਆ ਸੀ। ਹਾਲਾਂਕਿ ਇਸ ਬਾਰੇ ਨੈਂਸੀ ਨੇ ਕਿਹਾ ਕਿ ਮੇਰਾ ਉੱਥੇ ਹੋਣਾ ਇੱਕ ਇਤਫ਼ਾਕ ਸੀ।
ਸਰਕਾਰੀ ਪੱਖ ਦੇ ਵਕੀਲ ਦਾ ਦਾਅਵਾ ਹੈ ਕਿ ਇਹ ਸਭ ਨੈਨਸੀ ਨੇ ਬੀਮੇ ਦੇ ਪੈਸੇ ਹੜੱਪਣ ਲਈ ਕੀਤਾ ਸੀ। ਪਤੀ ਦੀ ਮੌਤ 'ਤੇ ਉਸ ਨੂੰ 11 ਕਰੋੜ ਰੁਪਏ ਮਿਲਣਗੇ। ਆਪਣੇ ਪਤੀ ਨੂੰ ਮਾਰਨ ਤੋਂ ਪਹਿਲਾਂ ਨੈਨਸੀ ਨੇ ਬੰਦੂਕ ਦੇ ਵੱਖ-ਵੱਖ ਟੁਕੜੇ ਇਕੱਠੇ ਕੀਤੇ ਸਨ। ਨੈਨਸੀ ਦਾ ਆਪਣੇ ਪਤੀ ਨੂੰ ਮਾਰਨ ਦਾ ਇਰਾਦਾ ਸੀ। ਹਾਲਾਂਕਿ, ਪੁਲਿਸ ਨੂੰ ਉਹ ਬੰਦੂਕ ਨਹੀਂ ਮਿਲੀ ਜਿਸ ਨਾਲ ਉਸਨੂੰ ਮਾਰਿਆ ਗਿਆ ਸੀ।
ਇਸ ਦੇ ਨਾਲ ਹੀ ਨੈਨਸੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਜਿਸ ਸਮੇਂ ਉਸ ਦੇ ਪਤੀ ਦਾ ਕਤਲ ਹੋਇਆ ਸੀ, ਉਸ ਸਮੇਂ ਨੈਨਸੀ ਇੱਕ ਨਾਵਲ ਲਿਖ ਰਹੀ ਸੀ ਜਿਸ ਵਿੱਚ ਔਰਤ ਨੂੰ ਇੱਕ ਜ਼ਾਲਮ ਪਤੀ ਦਾ ਕਤਲ ਕਰਨਾ ਸੀ ਅਤੇ ਉਹ ਉਸ ਲਈ ਹਥਿਆਰ ਇਕੱਠੇ ਕਰ ਰਹੀ ਸੀ। ਨੈਨਸੀ ਇਹ ਨਾਵਲ ਲਿਖਣ ਵੇਲੇ ਪਾਤਰ ਦੇ ਜੀਵਨ ਨੂੰ ਮਹਿਸੂਸ ਕਰਨਾ ਚਾਹੁੰਦੀ ਸੀ, ਇਸ ਲਈ ਉਸਨੇ ਅਜਿਹਾ ਕੀਤਾ।
ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਨੈਨਸੀ ਅਤੇ ਉਸ ਦਾ ਪਤੀ 25 ਸਾਲਾਂ ਤੋਂ ਇਕੱਠੇ ਰਹਿ ਰਹੇ ਸਨ। ਦੋਵਾਂ ਵਿਚਾਲੇ ਕਾਫੀ ਪਿਆਰ ਸੀ। ਕੋਈ ਕਾਰਨ ਨਹੀਂ ਸੀ ਕਿ ਨੈਨਸੀ ਆਪਣੇ ਪਤੀ ਨੂੰ ਕਤਲ ਕਰਦੀ। ਉਹ ਅਦਾਲਤ ਦੇ ਫੈਸਲੇ ਖਿਲਾਫ ਅੱਗੇ ਅਪੀਲ ਕਰੇਗੀ। ਜਿਊਰੀ ਨੇ ਡੇਨੀਅਲ ਬਰੋਫੀ ਦੀ ਮੌਤ 'ਤੇ ਦੋ ਦਿਨਾਂ ਤੱਕ ਵਿਚਾਰ-ਵਟਾਂਦਰੇ ਤੋਂ ਬਾਅਦ, ਰਿਪੋਰਟ ਦੇ ਅਨੁਸਾਰ, ਨੈਨਸੀ ਨੂੰ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਪਾਇਆ।
ਜਿਊਰੀ ਦੇ ਇਸ ਫੈਸਲੇ ਤੋਂ ਬਾਅਦ ਨੈਨਸੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ। ਹਾਲਾਂਕਿ, ਉਸਨੇ ਫੈਸਲੇ ਤੋਂ ਬਾਅਦ ਕਿਹਾ ਕਿ ਉਸਦੇ ਕੋਲ ਆਪਣੇ ਪਤੀ ਨੂੰ ਮਾਰਨ ਦਾ ਕੋਈ ਕਾਰਨ ਨਹੀਂ ਸੀ। ਉਸ ਕੋਲ ਇੰਨਾ ਪੈਸਾ ਹੈ ਕਿ ਉਹ ਆਰਾਮ ਨਾਲ ਆਪਣੀ ਜ਼ਿੰਦਗੀ ਜੀਅ ਸਕਦੀ ਹੈ। ਇਸ ਤੋਂ ਪਹਿਲਾਂ, 2015 ਵਿੱਚ, ਉਹ ‘ਦ ਰਾਂਗ ਹਸਬੈਂਡ’, ‘The Wrong Brother, ‘ਦ ਰਾਂਗ ਲਵਰ’ ਨਾਮ ਦੀਆਂ ਕਿਤਾਬਾਂ ਵੀ ਲਿਖ ਚੁੱਕੀ ਹੈ।