
ਵਾਤਾਵਰਨ 'ਚ ਗੰਧਲਾਪਣ ਵੱਧਦਾ ਜਾ ਰਿਹਾ ਹੈ । ਵਾਤਾਵਰਨ ਨੂੰ ਬਚਾਉਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਨੇ । ਉਨ੍ਹਾਂ ਵਿੱਚੋਂ ਹੀ ਇੱਕ ਹਨ ਦਿੱਲੀ ਦੀ ਰਹਿਣ ਵਾਲੀ ਰਾਧਿਕਾ ਆਨੰਦ ਜਿਨ੍ਹਾਂ ਨੇ ਸ਼ਹੀਦਾਂ ਦੀ ਯਾਦ 'ਚ ਇੱਕ ਲੱਖ ਦਸ ਹਜ਼ਾਰ ਦੇ ਕਰੀਬ ਪੌਦੇ ਲਗਾਏ ਹਨ । ਜੀ ਹਾਂ ਇਨ੍ਹਾਂ ਰੁੱਖਾਂ 'ਚ ਇਮਲੀ,ਜਾਮੁਣ,ਅੰਬ ਸਣੇ ਹੋਰ ਕਈ ਰੁੱਖ ਲਗਾਏ ਗਏ ਹਨ ।
ਹੋਰ ਵੇਖੋ :ਪਤੀ ਜਸਪਾਲ ਭੱਟੀ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਹੋਈ ਭਾਵੁਕ ਹੋਈ ਸਵਿਤਾ ਭੱਟੀ
radhika anand
ਦੋ ਹਜ਼ਾਰ ਛੇ ਤੋਂ ਲੈ ਕੇ ਹੁਣ ਤੱਕ ਉਹ ਦਿੱਲੀ ਸਰਕਾਰ ਨਾਲ ਸਾਂਝੇਦਾਰੀ 'ਚ ਪੰਜ ਸੌ ਵਰਕਸ਼ਾਪ ਵੀ ਲਗਾ ਚੁੱਕੇ ਹਨ । ਰਾਧਿਕਾ ਇੱਕ ਸਾਬਕਾ ਏਅਰਫੋਰਸ ਮੁਲਾਜ਼ਮ ਦੀ ਧੀ ਹੈ ।ਉਨ੍ਹਾਂ ਨੂੰ ਬਚਪਨ ਤੋਂ ਹੀ ਵਾਤਾਵਰਨ ਨਾਲ ਸਬੰਧਤ ਕੰਮ ਕਰਨ ਦਾ ਸ਼ੌਕ ਸੀ । ਉਨ੍ਹਾਂ ਨੇ ਹੁਣ ਤੱਕ ਉੱਤਰ ਭਾਰਤ ਦੇ ਕਈ ਰਾਜਾਂ ਅਤੇ ਮਹਾਰਾਸ਼ਟਰ 'ਚ ਵੀ ਰੁੱਖ ਲਗਾਏ ਹਨ ।
radhika anand
ਇਸ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਉਨ੍ਹਾਂ ਨੇ ਆਪਣੇ ਕੁਝ ਦੋਸਤਾਂ ਤੋਂ ਆਰਥਿਕ ਸਹਾਇਤਾ ਪ੍ਰਾਪਤ ਕੀਤੀ ਹੈ। ਵੀਹ ਸਾਲ ਪਹਿਲਾਂ ਉਨ੍ਹਾਂ ਨੇ ਪਲਾਟੋਂਲਾਜੀ ਨਾਂਅ ਦੀ ਸੰਸਥਾ ਦੀ ਵੀ ਸਥਾਪਨਾ ਕੀਤੀ ਸੀ ।ਖ਼ਾਸ ਗੱਲ ਹੈ ਕਿ ਉਨ੍ਹਾਂ ਨੇ ਜਿੰਨੇ ਵੀ ਰੁੱਖ ਲਗਾਏ ਨੇ ਉਹ ਜ਼ਿਆਦਾਤਰ ਆਰਮੀ ਏਰੀਆ ਹਨ । ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਆਰਮੀ ਨਾਲ ਵੀ ਸਾਂਝੇਦਾਰੀ ਕਰ ਲਈ ਹੈ ਅਤੇ ਆਰਮੀ ਵੀ ਉਨ੍ਹਾਂ ਦੇ ਪੌਦਿਆਂ ਦੀ ਰਖਵਾਲੀ 'ਚ ਉਨ੍ਹਾਂ ਦੀ ਮਦਦ ਕਰਦੀ ਹੈ । ਰਾਧਿਕਾ ਆਨੰਦ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਵਾਕਏ ਹੀ ਕਾਬਿਲੇਤਾਰੀਫ ਹੈ ।