ਆਸਿਮ ਰਿਆਜ਼ ਦਾ ਹਾਲ ਹੀ ਵਿੱਚ ਨਵਾਂ ਰੈਪ ਸੌਂਗ ਰਿਲੀਜ਼ ਹੋਇਆ ਹੈ । ਜਿਸ ਨੂੰ ਕਿ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਹ ਰੈਪ ਸੌਂਗ ਗਾ ਕੇ ਆਸਿਮ ਨੇ ਨਵੀਂ ਪਾਰੀ ਦਾ ਆਗਾਜ਼ ਕੀਤਾ ਹੈ। ਆਸਿਮ ਨੇ ਆਪਣੇ ਪਹਿਲੇ ਰੈਪ ਗਾਣੇ ‘ਬੈਕ ਟੂ ਸਟਾਰਟ’ ’ਚ ਆਪਣੇ ਜੀਵਨ ਤੇ ਸੰਘਰਸ਼ ਨੂੰ ਬਿਆਨ ਕੀਤਾ ਹੈ ।
Pic Courtesy: Instagram
ਹੋਰ ਪੜ੍ਹੋ :
ਸੋਨੂੰ ਸੂਦ ਦੇ ਦੁੱਧ ਵਾਲੇ ਨੇ ਕਿਹਾ ਮੈਂ ਤੁਹਾਡੇ ਵਾਂਗ ਪ੍ਰੈਸ਼ਰ ਝੇਲ ਨਹੀਂ ਸਕਦਾ, ਵੀਡੀਓ ਕੀਤਾ ਸਾਂਝਾ
Pic Courtesy: Instagram
ਆਸਿਮ ਨੇ ਹਾਲ ਹੀ ਵਿੱਚ ਦਿੱਤੀ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਸ ਨੂੰ ਰੈਪ ਗਾਉਣ ਦਾ ਸ਼ੌਂਕ ਕਿਸ ਤਰ੍ਹਾਂ ਪਿਆ । ਉਸ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਦੇ ਲਾਕਡਾਊਨ ਦਾ ਵੀ ਉਸ ਦਾ ਜ਼ਿਆਦਾ ਤਰ ਸਮਾਂ ਖਾਣਾ ਬਣਾਉਣ, ਘਰ ’ਚ ਥੋੜ੍ਹਾ-ਬਹੁਤ ਵਰਕਆਊਟ ਕਰਨ ’ਚ ਨਿਕਲ ਜਾਂਦਾ ਹੈ। ਲਾਕਡਾਊਨ ’ਚ ਜ਼ਰੂਰੀ ਕੰਮਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਹੈ।
Pic Courtesy: Instagram
ਇਸ ਤੋਂ ਇਲਾਵਾ ਮੈਂ ਕੁਝ -ਲਿਖ ਪੜ੍ਹ ਵੀ ਲੈਂਦਾ ਹਾਂ। ਮੇਰਾ ਬ੍ਰਿਟੇਨ ’ਚ ਰਹਿਣ ਵਾਲਾ ਚਾਚੇ ਦਾ ਭਰਾ ਅੰਗਰੇਜ਼ੀ ਗਾਣੇ ਸੁਣਦਾ ਰਹਿੰਦਾ ਸੀ। ਉਸ ਨੂੰ ਦੇਖ ਕੇ ਸਾਲ 2013-14 ’ਚ ਰੈਪ ਗਾਣਿਆਂ ’ਚ ਦਿਲਚਸਪੀ ਹੋਈ। ਆਸਿਮ ਦਾ ਕਹਿਣਾ ਹੈ ਕਿ ਮੈਂ ਰੈਪ ਗਾਣਿਆਂ ਦੇ ਬਾਰੇ ’ਚ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਰਿਸਰਚ ਕਰਨ ’ਤੇ ਪਤਾ ਚਲਿਆ ਕਿ ਉਹ ਆਪਣੇ ਜੀਵਨ ਦੇ ਸੰਘਰਸ਼ ਤੇ ਘਟਨਾਵਾਂ ਨੂੰ ਹੀ ਲਿਖਦੇ ਸੀ।
View this post on Instagram
A post shared by Asim Riaz ? (@asimriaz77.official)