ਹਨੀ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਪੈਰਾਂ ਨਾਲ ਚੁੱਕਿਆ 358 ਕਿਲੋ ਵਜ਼ਨ

By  Shaminder June 22nd 2021 02:53 PM

ਹਨੀ ਸਿੰਘ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹਨੀ ਸਿੰਘ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ‘ਚ ਉਹ ਜਿੰਮ ‘ਚ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸ ਉਹ ਜਿੰਮ ‘ਚ ਵਰਕ ਆਊੇਟ ਕਰਦੇ ਹੋਏ ਵਿਖਾਈ ਦੇ ਰਹੇ ਹਨ ।ਹਨੀ ਸਿੰਘ ਆਪਣੇ ਪੈਰਾਂ ਦੇ ਨਾਲ 358 ਕਿਲੋ ਵਜ਼ਨ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ ।

honey singh Image From Instagram

ਹੋਰ ਪੜ੍ਹੋ : ਬਰਨਾਲਾ ਦਾ ਰਹਿਣ ਵਾਲਾ ਸੁੱਖ ਜੌਹਲ ਕਿਸੇ ਸਮੇਂ ਨਸ਼ੇ ਦਾ ਸੀ ਆਦੀ, ਅੱਜ ਆਨਲਾਈਨ ਫਿੱਟਨੈਸ ਟ੍ਰੇਨਰ ਦੇ ਤੌਰ ‘ਤੇ ਕੰਮ ਕਰਕੇ ਕਰਦਾ ਹੈ ਲੱਖਾਂ ਦੀ ਕਮਾਈ 

honey-singh Image From Instagram

ਇਸ ‘ਚ ਉਨ੍ਹਾਂ ਨੂੰ ਸਫਲਤਾ ਵੀ ਮਿਲ ਗਈ ਹੈ । ਉਨ੍ਹਾਂ ਦੇ ਇਸ ਵੀਡੀਓ ਨੂੰ ਫੈਂਸ ਵੀ ਪਸੰਦ ਕਰ ਰਹੇ ਹਨ ।ਇਸ ਵੀਡੀਓ ‘ਚ ਹਨੀ ਸਿੰਘ ਨੇ ਲਿਖਿਆ ਕਿ ‘ ਇਹ 358 ਕਿਲੋ ਦਾ ਹੈ, 10  ਵਾਰ ਇਸ ਨੂੰ ਰਿਪੀਟ ਕਰਨਾ ਪੈਂਦਾ ਹੈ ।ਪੰਜ ਵਾਰ ਕੋਸ਼ਿਸ਼ ਕਰਨੀ ਪੈਂਦੀ ਹੈ, ਅੰਤ ‘ਚ ਕਾਮਯਾਬੀ ਮਿਲ ਗਈ ਹੈ।

honey singh Image From Instagram

ਆਪਣੀ ਜ਼ਿੰਦਗੀ ‘ਚ ਹਮੇਸ਼ਾ ਆਪਣੇ ਟੀਚੇ ਨੂੰ ਉੱਚਾ ਰੱਖਣਾ ਚਾਹੀਦਾ ਹੈ ।ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ’।ਇਸ ਵੀਡੀਓ ਨੂੰ ਹੁਣ ਤੱਕ 1 ਲੱਖ 98 ਹਜ਼ਾਰ ਲਾਈਕਸ ਮਿਲ ਚੁੱਕੇ ਹਨ ਅਤੇ ਸੈਲੀਬ੍ਰੇਟੀਜ਼ ਵੀ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ ।

 

View this post on Instagram

 

A post shared by Yo Yo Honey Singh (@yoyohoneysingh)

Related Post