ਨਿੱਕੇ-ਨਿੱਕੇ ਫੈਨਸ ਨਾਲ ਹਨੀ ਸਿੰਘ ਦੀ ਮਸਤੀ ,ਰੋਡ 'ਤੇ ਖੜੇ ਹੋ ਕੇ ਖਿਚਵਾਈਆਂ ਤਸਵੀਰਾਂ

ਹਨੀ ਸਿੰਘ ਦੇ ਫੈਨਸ ਪੂਰੀ ਦੁਨੀਆ ਵਿੱਚ ਹਨ ਅਤੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਸ ਉਤਾਵਲੇ ਨਜ਼ਰ ਆਉਂਦੇ ਨੇ । ਪਰ ਹਨੀ ਸਿੰਘ ਦੇ ਇਨ੍ਹਾਂ ਫੈਨਸ 'ਚ ਯੰਗਸਟਰ ਹੀ ਨਹੀਂ ਛੋਟੇ –ਛੋਟੇ ਬੱਚੇ ਵੀ ਸ਼ਾਮਿਲ ਨੇ ।ਜਦੋਂ ਇੱਕ ਨਾਈਟ ਕਲੱਬ ਦੇ ਬਾਹਰ ਹਨੀ ਸਿੰਘ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨਜ਼ਰ ਆਏ ਇਹ ਬੱਚੇ ।ਹਨੀ ਸਿੰਘ ਨੇ ਵੀ ਆਪਣੇ ਇਨ੍ਹਾਂ ਛੋਟੇ-ਛੋਟੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਹੀ ਨਹੀਂ ਕੀਤੀ ਬਲਕਿ ਉਨ੍ਹਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ ।
ਹੋਰ ਵੇਖੋ: ਯੋ-ਯੋ ਹਨੀ ਸਿੰਘ ਨੇ ਦਿਖਾਈ ਦਰਿਆ-ਦਿਲੀ ਦੇਖੋ ਕਿਸ ਤਰ੍ਹਾਂ
https://www.instagram.com/p/BqIJeoEhR7p/
ਹਾਲਾਂਕਿ ਬੱਚਿਆਂ ਦੀ ਗਿਣਤੀ ਨੂੰ ਵੇਖਦਿਆਂ ਹੋਇਆਂ ਹਨੀ ਸਿੰਘ ਦੇ ਬਾਊਂਸਰਾਂ ਨੇ ਬੱਚਿਆਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਵੀ ਕੀਤੀ । ਪਰ ਹਨੀ ਸਿੰਘ ਨੇ ਆਪਣੇ ਇਨ੍ਹਾਂ ਫੈਨਸ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ । ਹਨੀ ਸਿੰਘ ਨੂੰ ਆਪਣੇ ਨਜ਼ਦੀਕ ਵੇਖ ਕੇ ਉਨ੍ਹਾਂ ਨੇ ਇਹ ਛੋਟੇ-ਛੋਟੇ ਫੈਨਸ ਖੁਸ਼ੀ ਨਾਲ ਝੂਮ ਉੱਠੇ ਅਤੇ ਹਨੀ ਸਿੰਘ ਨੂੰ ਮਿਲਣ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ ਝਲਕ ਰਹੀ ਸੀ ।
ਹੋਰ ਵੇਖੋ: ਜਲਦ ਆ ਰਹੇ ਨੇ ਹਨੀ ਸਿੰਘ ਆਪਣੇ ਨਵੇਂ ਪ੍ਰਾਜੈਕਟ ਨਾਲ ,ਵੇਖੋ ਵੀਡਿਓ
honey singh
ਹੱਥਾਂ ਵਿੱਚ ਫੁੱਲਾਂ ਦੇ ਬੁਕੇ ਫੜੀ ਠੰਡ ਦੇ ਵਿੱਚ ਇਹ ਬੱਚੇ ਹਨੀ ਸਿੰਘ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨਜ਼ਰ ਆਏ । ਹਨੀ ਸਿੰਘ ਨੇ ਆਪਣੇ ਇਨ੍ਹਾਂ ਨਿੱਕੇ ਨਿੱਕੇ ਫੈਨਸ ਨੂੰ ਸਮਾ ਦਿੱਤਾ ਅਤੇ ਉਨ੍ਹਾਂ ਨਾਲ ਖੂਬ ਮਸਤੀ ਕਰਦੇ ਨਜ਼ਰ ਆਏ । ਤੁਸੀਂ ਵੀ ਵੇਖੋ ਹਨੀ ਸਿੰਘ ਦੇ ਇਨ੍ਹਾਂ ਨਿੱਕੇ ਫੈਨਸ ਦੀਆਂ ਕੁਝ ਤਸਵੀਰਾਂ ।
honey singh