ਜਿਸ ਤਰ੍ਹਾਂ ਆਏ ਦਿਨ ਹੀ ਸ਼ੋਸ਼ਲ ਮੀਡੀਆ 'ਤੇ ਵੱਖ ਵੱਖ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਉਸੇ ਤਰ੍ਹਾਂ ਕਈ ਕਿਸਮ ਦੀਆਂ ਚੁਣੌਤੀ ਵੀ ਸ਼ੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਚੈਲੇਂਜ ਅੱਜ ਕੱਲ੍ਹ ਕਾਫੀ ਟਰੈਂਡ ਕਰ ਰਿਹਾ ਜਿਸ ਨੂੰ ਬੋਤਲ ਕੈਪ ਚੈਲੇਂਜ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਚੁਣੌਤੀ ਨੂੰ ਪੰਜਾਬੀ ਅਤੇ ਬਾਲੀਵੁੱਡ ਗਾਇਕ ਹਨੀ ਸਿੰਘ ਨੇ ਵੀ ਸਵੀਕਾਰ ਕੀਤਾ ਹੈ। ਹਨੀ ਸਿੰਘ ਨੇ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਹੀ ਅੰਦਾਜ਼ 'ਚ ਇਹ ਚੈਲੇਂਜ ਪੂਰਾ ਕੀਤਾ ਹੈ।
View this post on Instagram
ਜੀ ਹਾਂ ਹਨੀ ਸਿੰਘ ਨੇ ਮਜ਼ਾਕੀਆ ਤਰੀਕੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਇਹ ਚੁਣੌਤੀ ਪੂਰੀ ਕੀਤੀ। ਦੱਸ ਦਈਏ ਇਸ ਚੈਲੇਂਜ 'ਚ ਕੈਮਰੇ ਅੱਗੇ ਵੱਖਰੇ ਅੰਦਾਜ਼ 'ਚ ਬੋਤਲ ਦਾ ਢੱਕਣ ਖੋਲ੍ਹਣਾ ਹੁੰਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਲੱਤ ਨਾਲ ਕਰਦੇ ਹਨ। ਦੱਸ ਦਈਏ ਇਹ ਚੈਲੇਂਜ ਦੁਨੀਆਂ ਭਰ 'ਚ ਬਹੁਤ ਵਾਇਰਲ ਹੋ ਰਿਹਾ ਹੈ। ਕਈ ਭਾਰਤੀ ਸਿਤਾਰੇ ਵੀ ਇਸ ਨੂੰ ਕਰਦੇ ਨਜ਼ਰ ਆਏ ਹਨ ਜਿਸ 'ਚ ਅਕਸ਼ੈ ਕੁਮਾਰ ਕੁਮਾਰ ਅਤੇ ਗੋਵਿੰਦਾ ਵਰਗੇ ਬਾਲੀਵੁੱਡ ਸਟਾਰਸ ਦਾ ਨਾਮ ਸ਼ਾਮਿਲ ਹੈ। ਹੁਣ ਹਨੀ ਸਿੰਘ ਵੀ ਇਸ ਚੈਲੇਂਜ ਨੂੰ ਕਰਦੇ ਹੋਏ ਸੁਰਖ਼ੀਆਂ ਛਾਏ ਹੋਏ ਹਨ।
ਹੋਰ ਵੇਖੋ : ਜਤਿੰਦਰ ਧੀਮਾਨ ਤੇ ਸ਼ਹਿਨਾਜ਼ ਗਿੱਲ ਦਾ ਇਹ ਡਿਊਟ ਗੀਤ ਤੁਹਾਨੂੰ ਵੀ ਆਵੇਗਾ ਪਸੰਦ, ਵੀਡੀਓ ਹੋਇਆ ਵਾਇਰਲ
View this post on Instagram
Pls dont call me a gangster! #yoyohoneysingh #punjab #yoyo
ਹਨੀ ਸਿੰਘ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਮੱਖਣਾ ਗੀਤ ਨਾਲ 3 ਸਾਲ ਬਾਅਦ ਇੰਡਸਟਰੀ 'ਚ ਵਾਪਸੀ ਕੀਤੀ ਹੈ। ਹੁਣ ਬਹੁਤ ਜਲਦ ਉਹ ਨਵਾਂ ਗੀਤ ਲੈ ਆਉਣ ਵਾਲੇ ਹਨ ਜਿਹੜਾ ਪੁਰਾਣੇ ਪੰਜਾਬੀ ਗੀਤ ਦਾ ਰੀਮੇਕ ਹੋਣ ਵਾਲਾ ਹੈ।