ਯੋ ਯੋ ਹਨੀ ਸਿੰਘ ਨੇ ਦਿੱਤੀ ਬਰਥਡੇਅ ਪਾਰਟੀ, ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ ਟੈਲੇਂਟਿਡ ਸੰਗੀਤਕਾਰ, ਗਾਇਕ ਤੇ ਰੈਪ ਯੋ ਯੋ ਹਨੀ ਸਿੰਘ ਬੀਤੇ ਦਿਨੀਂ 37 ਸਾਲ ਦੇ ਹੋ ਗਏ ਨੇ । ਜੀ ਹਾਂ ਆਪਣੇ ਬਰਥਡੇਅ ਦੀ ਖੁਸ਼ੀ ‘ਚ ਉਨ੍ਹਾਂ ਨੇ ਜਨਮਦਿਨ ਦੀ ਪਾਰਟੀ ਰੱਖੀ ਸੀ । ਜਿਸ ‘ਚ ਪੰਜਾਬੀ ਸੰਗੀਤਕ ਜਗਤ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ । ਜੈਜ਼ੀ ਬੀ, ਅਫਸਾਨਾ ਖ਼ਾਨ, ਮਿਲਿੰਦ ਗਾਬਾ, ਮਨਿੰਦਰ ਬੁੱਟਰ, ਪ੍ਰਮੋਦ ਸ਼ਰਮਾ ਰਾਣਾ ਵਰਗੇ ਕਈ ਸਿਤਾਰੇ ਇਸ ਪਾਰਟੀ ਦਾ ਸ਼ਿੰਗਾਰ ਬਣੇ । ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ ।
View this post on Instagram
ਹੋਰ ਵੇਖੋ:ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ‘ਚ ਦੇਬੀ ਮਖਸੂਸਪੁਰੀ ਖੋਲਣਗੇ ਆਪਣੇ ਦਿਲ ਦੇ ਰਾਜ਼
View this post on Instagram
ਪੰਜਾਬੀ ਗਾਇਕ ਮਨਿੰਦਰ ਬੁੱਟਰ ਵੀ ਇਸ ਬਰਥਡੇਅ ਪਾਰਟੀ ‘ਚ ਸ਼ਾਮਿਲ ਹੋਏ । ਮਨਿੰਦਰ ਜੋ ਕਿ ਹਨੀ ਸਿੰਘ ਨੂੰ ਮਿਲ ਕੇ ਭਾਵੁਕ ਹੋਏ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਯੋ ਯੋ ਹਨੀ ਸਿੰਘ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਫਾਇਨਲੀ ਮੈਂ ਤੁਹਾਨੂੰ ਮਿਲ ਪਾਇਆ ਯੋ ਯੋ ਹਨੀ ਸਿੰਘ ਭਾਜੀ...ਭਾਜੀ ਨੇ ਇੱਕੋ ਗੱਲ ਕਹੀ “Dontstop” ਚੰਗਾ ਮਿਊਜ਼ਿਕ ਬਣਾਉਂਦੇ ਰਹੋ ਵੀਰੇ !!
#fanmoment’
ਜੇ ਗੱਲ ਕਰੀਏ ਹਨੀ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਮੁੜ ਤੋਂ ਪੰਜਾਬੀ ਮਿਊਜ਼ਿਕ ਜਗਤ ‘ਚ ਸਰਗਰਮ ਨੇ । ਹਾਲ ਹੀ ‘ਚ ਉਨ੍ਹਾਂ ਦਾ ਪਾਰਟੀ ਸੌਂਗ ‘ਲੋਕਾ’ ਦਰਸ਼ਕਾਂ ਦੇ ਸਨਮੁਖ ਹੋਇਆ ਹੈ , ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਉਹ ਬਾਵੀਵੁੱਡ ‘ਚ ਆਪਣੇ ਮਿਊਜ਼ਿਕ ਦਾ ਜਾਦੂ ਬਿਖੇਰ ਰਹੇ ਨੇ ।