ਹਨੀ ਸਿੱਧੂ ਦੇ ਨਵੇਂ ਗੀਤ ‘ਕੜਾ' ਦਾ ਵਰਲਡ ਪ੍ਰੀਮੀਅਰ ਹੋਵੇਗਾ ਪੀਟੀਸੀ ‘ਤੇ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਭਰਦੇ ਹੋਏ ਗਾਇਕ ਹਨੀ ਸਿੱਧੂ ਆਪਣੇ ਨਵੇਂ ਗੀਤ ‘ਕੜਾ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਹਨ। ਇਸ ਗਾਣੇ ਦੇ ਬੋਲ ਨਾਮੀ ਗੀਤਕਾਰ ਸਿੰਘ ਜੀਤ ਦੀ ਕਲਮ ‘ਚੋਂ ਨਿਕਲੇ ਨੇ ਤੇ ਹਨੀ ਸਿੱਧੂ ਆਪਣੀ ਮਿੱਠੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਣਗੇ। ਜਿਸ ‘ਚ ਪੰਜਾਬੀਆਂ ਦੀਆਂ ਅਣਖਾਂ ਨੂੰ ਪੇਸ਼ ਕੀਤਾ ਜਾਵੇਗਾ। ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਜਾਵੇਗਾ।
View this post on Instagram
ਹੋਰ ਵੇਖੋ:ਇਹਾਨਾ ਢਿੱਲੋਂ ਨੇ ਬੱਚਿਆਂ ਦੇ ਚਿਹਰਿਆਂ ‘ਤੇ ਬਿਖੇਰੀ ਮੁਸਕਾਨ, ਸਕੂਲੀ ਬੱਚਿਆਂ ਨੂੰ ਵੰਡਿਆ ਲੋੜੀਂਦਾ ਸਮਾਨ
‘ਕੜਾ’ ਗਾਣੇ ‘ਚ ਜੀ ਗੁਰੀ ਦਾ ਸੰਗੀਤ ਸੁਣਨ ਨੂੰ ਮਿਲੇਗਾ। ਡਾਇਰੈਕਟਰ ਗੈਰੀ ਦਿਓਲ ਵੱਲੋਂ ਗਾਣਾ ਦਾ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ 9 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਹਨੀ ਸਿੱਧੂ ਇਸ ਤੋਂ ਪਹਿਲਾਂ ਵੀ ਦੂਜੀ ਵਰਦਾਤ, ਜੱਟ ਐਂਥਮ, ਸ਼ਿਕਾਰੀ, ਯਾਰ ਮੇਰੇ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।