ਨੀਰੂ ਬਾਜਵਾ ਦੀ ਰੌਂਗਟੇ ਖੜੇ ਕਰ ਦੇਣ ਵਾਲੀ ਪਹਿਲੀ ਹਾਲੀਵੁੱਡ ਹੌਰਰ ਫ਼ਿਲਮ ‘ਇਟ ਲਾਈਵਜ਼ ਇਨਸਾਈਡ’ ਦਾ ਟ੍ਰੇਲਰ ਰਿਲੀਜ਼
ਨੀਰੂ ਬਾਜਵਾ ਆਪਣੀ ਪਹਿਲੀ ਹੌਰਰ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਧਮਾਕਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ । ਉਸ ਦੀ ਪਹਿਲੀ ਹਾਲੀਵੁੱਡ ‘ਹੌਰਰ’ ਫ਼ਿਲਮ ‘ਇਟ ਲਾਈਵਜ਼ ਇਨਸਾਈਡ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ‘ਚ ਅਦਾਕਾਰਾ ਦੀ ਦਮਦਾਰ ਪਰਫਾਰਮੈਂਸ ਵੇਖਣ ਨੂੰ ਮਿਲ ਰਹੀ ਹੈ ।

ਨੀਰੂ ਬਾਜਵਾ ਆਪਣੀ ਪਹਿਲੀ ਹੌਰਰ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਧਮਾਕਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ । ਉਸ ਦੀ ਪਹਿਲੀ ਹਾਲੀਵੁੱਡ ‘ਹੌਰਰ’ ਫ਼ਿਲਮ ‘ਇਟ ਲਾਈਵਜ਼ ਇਨਸਾਈਡ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ‘ਚ ਅਦਾਕਾਰਾ ਦੀ ਦਮਦਾਰ ਪਰਫਾਰਮੈਂਸ ਵੇਖਣ ਨੂੰ ਮਿਲ ਰਹੀ ਹੈ ।ਫ਼ਿਲਮ ਦੀ ਕਹਾਣੀ ਇੱਕ ਭਾਰਤੀ ਅਮਰੀਕੀ ਟੀਨ ਏਜ ਦੇ ਆਲੇ ਦੁਆਲੇ ਘੁੰਮਦੀ ਹੈ ।
ਜੋ ਕਿ ਸਕੂਲ ‘ਚ ਪੜ੍ਹਦਾ ਹੈ, ਪਰ ਉੱਥੇ ਉਸ ਦੇ ਸੱਭਿਆਚਾਰ ਅਤੇ ਪਰਿਵਾਰ ਨੂੰ ਨਕਰਾਤਮਕ ਰੱਵਈਏ ਦਾ ਸਾਹਮਣਾ ਕਰਨਾ ਪੈਂਦਾ ਹੈ ।ਇੱਥੇ ਹੀ ਉਸ ਨੂੰ ਇੱਕ ਸ਼ੈਤਾਨੀ ਆਤਮਾ ਦਾ ਸਾਹਮਣਾ ਕਰਨਾ ਪੈਂਦਾ ਹੈ ।
ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਨੇ ਭਰਾ ਅਤੇ ਭਾਬੀ ਨੂੰ ਵਿਆਹ ਦੀ ਵਰ੍ਹੇਗੰਢ ‘ਤੇ ਦਿੱਤੀ ਵਧਾਈ, ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ
ਇਸ ਡਰਾਉਣੀ ਫ਼ਿਲਮ ਦਾ ਨਿਰਦੇਸ਼ਨ ਬਿਸ਼ਾਲ ਦੱਤਾ ਦੇ ਵੱਲੋਂ ਕੀਤਾ ਗਿਆ ਹੈ । ਫ਼ਿਲਮ ‘ਚ ਨੀਰੂ ਬਾਜਵਾ ਦੇ ਨਾਲ ਮੇਗਨ ਸੂਰੀ, ਮੋਹਨਾ ਕ੍ਰਿਸ਼ਨਨ ਵਿਕ ਸਹਾਏ ਅਤੇ ਬੈਟੀ ਗੇਬਰੀਅਲ ਦਿਖਾਈ ਦੇਣਗੇ ।
ਟ੍ਰੇਲਰ ‘ਚ ਦਿਖਿਆ ਨੀਰੂ ਦਾ ਲੂੰ ਕੰਡੇ ਖੜੇ ਕਰਨ ਵਾਲਾ ਰੂਪ
ਇਸ ਫ਼ਿਲਮ ਦੇ ਢਾਈ ਮਿੰਟ ਦੇ ਟ੍ਰੇਲਰ ‘ਚ ਨੀਰੂ ਬਾਜਵਾ ਦਾ ਲੂੰ ਕੰਡੇ ਖੜੇ ਕਰ ਦੇਣ ਵਾਲਾ ਰੂਪ ਵੇਖ ਪ੍ਰਸ਼ੰਸਕ ਵੀ ਹੈਰਾਨ ਹਨ ਅਤੇ ਟ੍ਰੇਲਰ ਤੋਂ ਬਾਅਦ ਦਰਸ਼ਕ ਬੇਸਬਰੀ ਦੇ ਨਾਲ ਫ਼ਿਲਮ ਦੀ ਉਡੀਕ ਕਰ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਫ਼ਿਲਮ ‘ਕਲੀ ਜੋਟਾ’ ‘ਚ ਵੱਖਰੀ ਤਰ੍ਹਾਂ ਦਾ ਕਿਰਦਾਰ ਨਿਭਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਇਸ ਫ਼ਿਲਮ ਨੇ ਵੀ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ।