ਹਾਲੀਵੁੱਡ ਫ਼ਿਲਮ ‘ਓਪੇਨਹਾਈਮਰ’ ਨੂੰ ਲੈ ਕੇ ਵਿਵਾਦ, ਇਤਰਾਜ਼ਯੋਗ ਸੀਨ ਦੇ ਦੌਰਾਨ ਅਦਾਕਾਰ ਗੀਤਾ ਦਾ ਪਾਠ ਪੜ੍ਹਦਾ ਆਇਆ ਨਜ਼ਰ
ਹਾਲੀਵੁੱਡ ਫ਼ਿਲਮ ‘ਓਪੇਨਹਾਈਮਰ’ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਇਸ ‘ਚ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਦੇ ਦੌਰਾਨ ਭਾਗਵਦ ਗੀਤਾ ਦਾ ਪਾਠ ਕਰਦੇ ਹੋਏ ਅਦਾਕਾਰ ਸਿਲੀਅਨ ਮਰਫੀ ਨਜ਼ਰ ਆ ਰਹੇ ਹਨ ।
ਹਾਲੀਵੁੱਡ ਫ਼ਿਲਮ ‘ਓਪੇਨਹਾਈਮਰ’ (oppenheimer) ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਇਸ ‘ਚ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਦੇ ਦੌਰਾਨ ਭਾਗਵਦ ਗੀਤਾ ਦਾ ਪਾਠ ਕਰਦੇ ਹੋਏ ਅਦਾਕਾਰ ਸਿਲੀਅਨ ਮਰਫੀ ਨਜ਼ਰ ਆ ਰਹੇ ਹਨ । ਇਹ ਫ਼ਿਲਮ ਬੀਤੇ ਦਿਨ ਹੀ ਰਿਲੀਜ਼ ਹੋਈ ਹੈ । ਜਿਸ ਤੋਂ ਬਾਅਦ ਇਸ ਫ਼ਿਲਮ ‘ਚ ਜਿਸ ਤੋਂ ਬਾਅਦ ਫ਼ਿਲਮ ‘ਚ ਫ਼ਿਲਮਾਏ ਗਏ ਇੱਕ ਦ੍ਰਿਸ਼ ਨੂੰ ਲੈ ਕੇ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ ।
ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਜਤਾਇਆ ਇਤਰਾਜ਼
ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਵੱਲੋਂ ਇਸ ‘ਤੇ ਕਰੜਾ ਇਤਰਾਜ਼ ਜਤਾਇਆ ਜਾ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ । ਇਸ ਦੇ ਨਾਲ ਹੀ ਕਈ ਲੋਕਾਂ ਵੱਲੋਂ ਇਸ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ।
ਇਸ ਦ੍ਰਿਸ਼ ‘ਚ ਫ਼ਿਲਮ ‘ਚ ਰਾਬਰਟ ਦੀ ਭੂਮਿਕਾ ਨਿਭਾ ਰਹੇ ਅਦਾਕਾਰ ਸਿਲੀਅਨ ਮਰਫੀ ਇਤਰਾਜ਼ਯੋਗ ਸੀਨ ਦੇ ਦੌਰਾਨ ਭਾਗਵਦ ਗੀਤਾ ਦਾ ਪਾਠ ਕਰਦਾ ਦਿਖਾਇਆ ਗਿਆ ਹੈ ।ਅਦਾਕਾਰ ਨੇ ਦੱਸਿਆ ਕਿ ਉਸ ਨੇ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਪਵਿੱਤਰ ਭਾਗਵਦ ਗੀਤ ਨੂੰ ਪੜ੍ਹਿਆ ਸੀ । ਪਰ ਇਸ ਸੀਨ ਦੇ ਦੌਰਾਨ ਭਾਗਵਦ ਗੀਤਾ ਦਾ ਪਾਠ ਕਰਨਾ ਅਦਾਕਾਰ ਨੂੰ ਮਹਿੰਗਾ ਪੈ ਗਿਆ ਹੈ ਅਤੇ ਲੋਕਾਂ ਵੱਲੋਂ ਇਸ ਫ਼ਿਲਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ ।
Hindus have been celebrating the mention of the Bhagwad Gita in the Oppenheimer movie, but they are left angry and perplexed at the blatant disrespect of the Gita by Hollywood.
Mentioning holy verses while having sex is considered disrespectful and racist. #BoycottOpenheimer pic.twitter.com/Gvgi5Brsx4
ਹੋਰ ਪੜ੍ਹੋ