Latest News About Subedar Joginder Singh: ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦਾ ਟਰੇਲਰ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲਿਆ। ਫਿਲਮ ਦੇ ਟਰੇਲਰ ਨੂੰ ਯੂਟਿਊਬ 'ਤੇ ਹੁਣ ਤਕ 6.7 ਮਿਲੀਅਨ (67 ਲੱਖ) ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹੀ ਨਹੀਂ ਟਰੇਲਰ ਨੂੰ ਵੱਖ-ਵੱਖ ਸੋਸ਼ਲ ਮੀਡੀਆ ਸਾਈਟਸ 'ਤੇ ਵੀ ਰੱਜ ਕੇ ਸ਼ੇਅਰ ਕੀਤਾ ਗਿਆ। ਹੁਣ ਫਿਲਮ ਦੀ ਟੀਮ ਨੇ ਟਰੇਲਰ ਨੂੰ ਫੇਸਬੁੱਕ 'ਤੇ ਰਿਲੀਜ਼ ਕੀਤਾ ਹੈ।
ਗਿੱਪੀ ਗਰੇਵਾਲ ਨੇ ਫੇਸਬੁੱਕ 'ਤੇ ਟਰੇਲਰ ਅਪਲੋਡ ਕਰਦਿਆਂ ਲਿਖਿਆ, 'A story, of a Param Vir Chakra recipient, which everyone should know!! Subedar Joginder Singh- who fought the World War II and the Sino-Indian war 1962! Watch the Punjabi trailer to catch a glimpse of the Sino-Indian war hero- Subedar Joginder Singh HINDI TRAILER- coming soon!'
ਦੱਸਣਯੋਗ ਹੈ ਕਿ 'ਸੂਬੇਦਾਰ ਜੋਗਿੰਦਰ ਸਿੰਘ' ਸੱਚੀ ਘਟਨਾ 'ਤੇ ਆਧਾਰਿਤ ਫਿਲਮ ਹੈ। ਫਿਲਮ 'ਚ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ਨੂੰ ਬਾਖੂਬੀ ਪਰਦੇ 'ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੂਬੇਦਾਰ ਜੋਗਿੰਦਰ ਸਿੰਘ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ 1000 ਦੇ ਕਰੀਬ ਚੀਨੀ ਫੌਜੀਆਂ ਦਾ ਸਾਹਮਣਾ ਕੀਤਾ ਸੀ।
https://www.youtube.com/watch?v=p2MjWMKgrkA
ਫਿਲਮ 'ਚ ਗਿੱਪੀ ਗਰੇਵਾਲ Gippy Grewal, ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਅਦਿਤੀ ਸ਼ਰਮਾ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁੱਗੂ ਗਿੱਲ, ਚਰਨ ਸਿੰਘ, ਲਵਲੀਨ ਕੌਰ, ਨਿਰਮਲ ਰਿਸ਼ੀ, ਜੋਰਡਨ ਸੰਧੂ, ਬਨਿੰਦਰਜੀਤ ਸਿੰਘ, ਹਰੀਸ਼ ਵਰਮਾ, ਰਘਵੀਰ ਬੋਲੀ, ਜੱਗੀ ਸਿੰਘ ਤੇ ਸ਼ਰਨ ਮਾਨ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਨੂੰ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਇਸ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਹਨ। ਫਿਲਮ ਦੀ ਕਹਾਣੀ ਨੈਸ਼ਨਲ ਐਵਾਰਡ ਜੇਤੂ ਰਾਸ਼ਿਦ ਰੰਗਰੇਜ਼ ਨੇ ਲਿਖੀ ਹੈ। ਦੇਸ਼-ਵਿਦੇਸ਼ਾਂ 'ਚ ਫਿਲਮ ਵੱਡੇ ਪੱਧਰ 'ਤੇ 6 ਅਪ੍ਰੈਲ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।