Hina Khan Cannes Look: ਅਦਾਕਾਰਾ ਨੇ ਬਲੈੱਕ ਡਰੈੱਸ ‘ਚ ਆਪਣੀ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਨੂੰ ਬਣਾਇਆ ਦੀਵਾਨਾ

By  Lajwinder kaur May 19th 2022 04:17 PM

Hina Khan, Cannes Day 3: ਟੀਵੀ ਹਿਨਾ ਖ਼ਾਨ ਨੇ ਭਲੇ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਡੇਲੀ ਸੋਪ ਨਾਲ ਕੀਤੀ ਹੋਵੇ ਪਰ ਅੱਜ ਉਹ ਬਾਲੀਵੁੱਡ 'ਤੇ ਵੀ ਦਬਦਬਾ ਬਣਾ ਚੁੱਕੀ ਹੈ। Hina Khan ਜੋ ਕਿ ਕਾਨਸ ਫਿਲਮ ਫੈਸਟੀਵਲ 'ਚ ਪਹੁੰਚੀ ਹੋਈ ਹੈ। ਵੀਰਵਾਰ ਯਾਨੀਕਿ ਅੱਜ ਕਾਨਸ ਦੇ ਤੀਜੇ ਦਿਨ ਹਿਨਾ ਖ਼ਾਨ ਨੇ ਆਪਣੀ ਸ਼ਾਨਦਾਰ ਤਸਵੀਰਾਂ ਦੇ ਨਾਲ ਸੋਸ਼ਲ ਮੀਡੀਆ ਉੱਤੇ ਤਹਿਲਕਾ ਮਚਾ ਦਿੱਤਾ ਹੈ। ਇਸ ਤੋਂ ਪਹਿਲਾਂ ਕਾਨਸ ਦੇ ਰੈੱਡ ਕਾਰਪੇਟ 'ਤੇ ਚੱਲ ਚੁੱਕੀ ਅਦਾਕਾਰਾ 75ਵੇਂ ਫਿਲਮ ਫੈਸਟੀਵਲ 'ਚ ਸ਼ਾਮਿਲ ਹੋਣ ਲਈ ਫ੍ਰੈਂਚ ਰਿਵੇਰਾ 'ਚ ਹੈ।

ਹੋਰ ਪੜ੍ਹੋ : ਗੈਰੀ ਸੰਧੂ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਇੱਕੋ ਫਰੇਮ ‘ਚ ਨਜ਼ਰ ਆਏ ਗੈਰੀ ਸੰਧੂ ਦੇ ਮਾਪੇ ਅਤੇ ਨਵਜੰਮਿਆ ਪੁੱਤਰ

Cannes 2022: Hina Khan looks stunning in black semi-sheer outfit Image Source: Instagram'ਹੈਕਡ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹਿਨਾ ਖਾਨ ਦੀਆਂ ਤਾਜ਼ਾ ਤਸਵੀਰਾਂ ਸੁਰਖੀਆਂ ਚ ਹਨ। ਹਿਨਾ ਖ਼ਾਨ ਆਪਣੀਆਂ ਨਵੀਆਂ ਤਸਵੀਰਾਂ 'ਚ ਬਲੈਕ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਇਸ ਪਾਰਦਰਸ਼ੀ ਪਹਿਰਾਵੇ ਵਿੱਚ ਪੋਜ਼ ਦੇ ਕੇ, ਹਿਨਾ ਖਾਨ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ।

Cannes 2022: Hina Khan looks stunning in black semi-sheer outfit Image Source: Instagramਕਦੇ ਪਹਿਰਾਵੇ ਨੂੰ ਹਵਾ 'ਚ ਉਡਾ ਕੇ ਅਤੇ ਕਦੇ ਪੌੜੀਆਂ 'ਤੇ ਲੇਟ ਕੇ ਹਿਨਾ ਖਾਨ ਕਮਾਲ ਦੀ ਲੱਗ ਰਹੀ ਹੈ। ਹਿਨਾ ਨੇ ਇਟਲੀ ਦੇ ਇੱਕ ਡਿਜ਼ਾਈਨਰ ਦੁਆਰਾ ਡਿਜ਼ਾਈਨ ਕੀਤੇ ਸਟਾਈਲਿਸ਼ ਡਰੈੱਸ ਵਿੱਚ ਦਿਖਾਈ ਦੇ ਰਹੀ ਹੈ।

new pic of hina khan 2022

ਹਿਨਾ ਨੇ ਇਸ ਡਰੈੱਸ ਦੇ ਨਾਲ ਸਿਲਵਰ ਜਵੈਲਰੀ ਕੈਰੀ ਕੀਤੀ ਹੈ। ਹਿਨਾ ਖ਼ਾਨ ਨੇ ਹੱਥ 'ਚ ਬਰੇਸਲੇਟ ਅਤੇ ਕੰਨਾਂ 'ਚ ਝੁਮਕੇ ਦੇ ਨਾਲ ਆਪਣੀ ਗਲੈਮਰਸ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਵੀ ਲੁੱਟ ਲਿਆ ਹੈ।

ਇਸ ਤੋਂ ਪਹਿਲਾਂ ਹਿਨਾ ਨੇ ਰੈੱਡ ਕਲਰ ਦੇ ਗਾਊਨ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਟ੍ਰੈਪਲੇਸ ਗਾਊਨ 'ਚ ਹਿਨਾ ਨੇ ਸਮੁੰਦਰੀ ਕੰਢੇ 'ਤੇ ਕਿਲਰ ਪੋਜ਼ ਦਿੱਤੇ। ਹਿਨਾ ਖ਼ਾਨ ਦੀ ਸੋਸ਼ਲ ਮੀਡੀਆ ਉੱਤੇ ਜੰਮ ਕੇ ਤਾਰੀਫ ਹੋ ਰਹੀ ਹੈ। ਦੱਸ ਦਈਏ ਕਾਨਸ 2022 ਚ ਬਾਲੀਵੁੱਡ ਜਗਤ ਦੇ ਕਈ ਨਾਮੀ ਕਲਾਕਾਰ ਪਹੁੰਚੇ ਹਨ।

ਹੋਰ ਪੜ੍ਹੋ : ਐਮੀ ਵਿਰਕ ਤੇ ਵਿੱਕੀ ਕੌਸ਼ਲ ਦੀ ਫ਼ਿਲਮ ਦਾ ਸ਼ੈਡਿਊਲ ਹੋਇਆ ਪੂਰਾ, ਤਸਵੀਰਾਂ ਕੀਤੀਆਂ ਸਾਂਝੀਆਂ

 

 

View this post on Instagram

 

A post shared by HK (@realhinakhan)

Related Post