ਹਿਮਾਂਸ਼ੀ ਖੁਰਾਣਾ ਲੈ ਕੇ ਆ ਰਹੀ ਹੈ ‘ਆਈ ਲਾਈਕ ਇਟ’

By  Lajwinder kaur January 3rd 2019 01:14 PM -- Updated: January 3rd 2019 01:23 PM

ਹੁਸਨ ਦੀ ਮਲਿਕਾ ਹਿਮਾਂਸ਼ੀ ਖੁਰਾਣ ਜਿਹਨਾਂ ਦੀ ਅਦਾਵਾਂ ‘ਤੇ ਲੱਖਾਂ ਹੀ ਮੁੰਡੇ ਮਰਦੇ ਨੇ, ਤੇ ਇੱਕ ਵਾਰ ਫਿਰ ਤੋਂ ਆਪਣੀ ਚਾਰਮਿੰਗ ਸਮਾਈਲ ਦੇ ਨਾਲ ਸਭ ਨੂੰ ਕਾਇਲ ਕਰਨ ਆ ਰਹੀ ਹੈ। ਹਾਂ ਜੀ, ਹਾਲ ਹੀ ‘ਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਪੋਸਟਰ ਸ਼ੇਅਰ ਕੀਤਾ ਹੈ, ਇਹ ਉਹਨਾਂ ਦੇ ਨਵੇਂ ਆਉਣ ਵਾਲੇ ਗੀਤ ‘ਆਈ ਲਾਈਕ ਇਟ’  ਦਾ ਪੋਸਟਰ ਹੈ। ਇਸ ਗੀਤ ਦੇ ਬੋਲ GR2ay ਨੇ ਲਿਖੇ ਨੇ ਤੇ ਮਿਊਜ਼ਿਕ ਗਿੱਲ ਸਾਬ ਨੇ ਦਿੱਤੇ ਹੈ। ਇਸ ਗੀਤ ਨੂੰ ਬ੍ਰੈਂਡ ਬ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

https://www.instagram.com/p/BsIb83Ygvs-/

ਹੋਰ ਵੇਖੋ: ਅਸ਼ਕੇ ਫਿਲਮ ਦੀ ਹੀਰੋਇਨ ਸੰਜੀਦਾ ਸ਼ੇਖ ਨੇ ਕੀਤੀ ਡਾ.ਗੁਲਾਟੀ ਦੀ ਤਾਰੀਫ

ਹਿਮਾਂਸ਼ੀ ਖੁਰਾਣਾ ਇਸ ਤੋਂ ਪਹਿਲਾਂ ਵੀ 'ਹਾਈ ਸਟੈਂਡਰਡ' ਗੀਤ ਨਾਲ ਪੰਜਾਬੀ ਗਾਇਕੀ ‘ਚ ਆਪਣਾ ਡੈਬਿਊ ਕਰ ਚੁੱਕੀ ਹੈ। ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੰਗਾਰਾ ਮਿਲਿਆ ਸੀ।

https://www.instagram.com/p/BrplrFUglOx/

ਹੋਰ ਵੇਖੋ: ਬ੍ਰੇਕਅਪ ਤੋਂ ਬਾਅਦ ਨੇਹਾ ਕੱਕੜ ਨੇ ਕਿਵੇਂ ਮਨਾਇਆ ਕ੍ਰਿਸਮਸ, ਦੇਖੋ ਤਸਵੀਰਾਂ

ਜੇ ਗੱਲ ਕਰੀਏ ਉਹਨਾਂ ਦੇ ਮਾਡਲਿੰਗ ਸਫਰ ਦੀ ਤਾਂ ਉਹਨਾਂ ਨੇ ਕਈ ਸੁਪਰ ਹਿੱਟ ਗੀਤਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ ਜਿਵੇਂ ਕਿ ‘ਨਾ ਨਾ ਨਾ ਨਾ’ (ਜੇ ਸਟਾਰ), ‘ਸੋਚ’ (ਹਾਰਡੀ ਸੰਧੂ), ਗੱਭਰੂ-2 (ਜੇ ਸਟਾਰ), ਸਿੱਪੀ ਗਿੱਲ, ਜੱਸੀ ਗਿੱਲ ਤੇ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦੇ ਗੀਤ ‘ਪਾਲਾਜ਼ੋ’ ਆਦਿ। ਪੰਜਾਬੀ ਗੀਤਾਂ ਵਿਚ ਹਿਮਾਂਸ਼ੀ ਦੀ ਮਾਡਲਿੰਗ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ।

Related Post