ਹਿਮਾਂਸ਼ੀ ਖੁਰਾਣਾ ਨੇ ਇਹਨਾਂ 10 ਤਸਵੀਰਾਂ ਨਾਲ ਦੱਸਿਆ ਆਪਣੇ ਪੂਰੇ ਸਫ਼ਰ ਦਾ ਨਿਚੋੜ

By  Aaseen Khan May 12th 2019 11:55 AM

ਹਿਮਾਂਸ਼ੀ ਖੁਰਾਣਾ ਨੇ ਇਹਨਾਂ 10 ਤਸਵੀਰਾਂ ਨਾਲ ਦੱਸਿਆ ਆਪਣੇ ਪੂਰੇ ਸਫ਼ਰ ਦਾ ਨਿਚੋੜ : ਮਾਡਲਿੰਗ ਦੀ ਦੁਨੀਆਂ ਤੋਂ ਸ਼ੁਰੂਆਤ ਕਰਨ ਵਾਲੀ ਹਿਮਾਂਸ਼ੀ ਖੁਰਾਣਾ ਨੇ ਅੱਜ ਗਾਇਕਾ ਤੇ ਅਦਾਕਾਰਾ ਦੇ ਤੌਰ 'ਤੇ ਪੰਜਾਬੀ ਇੰਡਸਟਰੀ 'ਚ ਪਹਿਚਾਣ ਬਣਾ ਲਈ ਹੈ। ਕੁਝ ਸਮੇਂ ਪਹਿਲਾਂ ਸ਼ਹਿਨਾਜ਼ ਗਿੱਲ ਨਾਲ ਝਗੜੇ ਕਰਕੇ ਸੁਰਖ਼ੀਆਂ 'ਚ ਰਹਿਣ ਵਾਲੀ ਹਿਮਾਂਸ਼ੀ ਖੁਰਾਣਾ ਅਕਸਰ ਸ਼ੋਸ਼ਲ ਮੀਡੀਆ 'ਤੇ ਬੇਬਾਕ ਅੰਦਾਜ਼ ਨਾਲ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਦੇ ਹਨ। ਪਰ ਇਸ ਵਾਰ ਹਿਮਾਂਸ਼ੀ ਖੁਰਾਣਾ ਨੇ ਆਪਣੇ ਜੀਵਨ ਦੇ ਵੱਖ ਵੱਖ ਪੜ੍ਹਾਵਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਆਪਣੇ ਸਫ਼ਰ ਬਾਰੇ ਦੱਸਿਆ ਹੈ।

 

View this post on Instagram

 

We never grow up..........just learn how to act or react in public............ Stages of my life... I was just 15 when I started my career and its been 12 years

A post shared by Himanshi Khurana (@iamhimanshikhurana) on May 11, 2019 at 2:05am PDT

ਉਹਨਾਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ 10 ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿੰਨ੍ਹਾਂ 'ਚ ਉਹਨਾਂ ਦੀ ਜ਼ਿੰਦਗੀ ਦੇ ਹਰ ਇੱਕ ਫੇਜ਼ ਦੀ ਝਲਕ ਮਿਲਦੀ ਹੈ। ਇਹਨਾਂ ਤਸਵੀਰਾਂ ਦੀ ਕੈਪਸ਼ਨ 'ਚ ਹਿਮਾਂਸ਼ੀ ਨੇ ਆਪਣੇ ਸਫ਼ਰ ਦਾ ਨਿਚੋੜ ਵੀ ਇੱਕ ਤਰਾਂ ਨਾਲ ਦਿੱਤਾ ਹੈ। ਹਿਮਾਂਸ਼ੀ ਖੁਰਾਣਾ ਦਾ ਕਹਿਣਾ ਹੈ ਕਿ ਅਸੀਂ ਵੱਡੇ ਨਹੀਂ ਹੁੰਦੇ ਸਿਰਫ਼ ਇਹ ਸਿੱਖਦੇ ਹਾਂ ਕਿ ਜਨਤਕ ਤੌਰ ਕੀ ਕਰਨਾ ਹੈ ਜਾਂ ਕਿਦਾਂ ਦੀ ਪ੍ਰਤੀਕਿਰਿਆ ਦੇਣੀ ਹੈ।

 

View this post on Instagram

 

A post shared by Himanshi Khurana (@iamhimanshikhurana) on May 5, 2019 at 1:53am PDT

ਹਿਮਾਂਸ਼ੀ ਨੇ ਅੱਗੇ ਲਿਖਿਆ ਹੈ ਕਿ ਉਹ ਸਿਰਫ਼ 15 ਸਾਲਾਂ ਦੇ ਸੀ ਜਦੋਂ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ 'ਤੇ ਹੁਣ ਉਸ ਨੂੰ 12 ਸਾਲਾਂ ਦੇ ਕਰੀਬ ਹੋ ਚੱਲੇ ਹਨ। ਦੱਸ ਦਈਏ ਹਿਮਾਂਸ਼ੀ ਖੁਰਾਣਾ ਨੇ ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਹੁਤ ਸਾਰੇ ਹਿੱਟ ਗੀਤਾਂ 'ਚ ਮਾਡਲਿੰਗ ਵੀ ਕੀਤੀ ਹੈ। ਹਿਮਾਂਸ਼ੀ ਨੇ ਪੰਜਾਬੀ ਫ਼ਿਲਮ “ਸਾਡਾ ਹੱਕ” ਅਤੇ “2 ਬੋਲ” ਵਿੱਚ ਅਹਿਮ ਭੂਮਿਕਾ ਨਿਭਾਈ ਸੀ। 2011 'ਚ ਹਿਮਾਂਸ਼ੀ ਖੁਰਾਣਾ ਮਿਸ ਲੁਧਿਆਣਾ ਦਾ ਤਾਜ਼ ਵੀ ਆਪਣੇ ਸਿਰ 'ਤੇ ਸਜਾ ਚੁੱਕੇ ਹਨ।

ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਨੇ ਸ਼ਹੀਦ ਦੀ ਤਸਵੀਰ ਸ਼ੇਅਰ ਕਰ ਲਿਖਿਆ ਭਾਵੁਕ ਸੰਦੇਸ਼, ਕਿਹਾ ਫੋਕੇ ਬੰਬ ਬੰਦੂਕਾਂ ਵਾਲਿਆਂ ਨੂੰ ਫੂਕ ਛਕਾਉਣੀ ਬੰਦ ਕਰੋ

 

View this post on Instagram

 

A post shared by Himanshi Khurana (@iamhimanshikhurana) on May 10, 2019 at 12:57am PDT

ਇਸ ਤੋਂ ਇਲਾਵਾ ਉਹਨਾਂ ਦੇ ਗਾਏ ਗੀਤ ਹਾਈ ਸਟੈਂਡਰਡ, ਆਈ ਲਾਈਕ ਇਟ, ਅੱਗ, ਤੇਰੀਆਂ ਮੁਹੱਬਤਾਂ ਨੂੰ ਦਰਸ਼ਕਾਂ ਵੱਲੋਂ ਖ਼ਾਸੀ ਮਕਬੂਲੀਅਤ ਮਿਲੀ ਹੈ। ਉਹਨਾਂ ਦੇ ਇਸ ਸਫ਼ਰ ਦੌਰਾਨ ਹਿਮਾਂਸ਼ੀ ਨੂੰ ਬਹੁਤ ਸਾਰੇ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਹਰ ਵਾਰ ਹਿਮਾਂਸ਼ੀ ਖੁਰਾਣਾ ਨੇ ਉਹਨਾਂ ਤੋਂ ਉਪਰ ਉੱਠ ਕੇ ਆਪਣੇ ਆਪ ਨੂੰ ਅੱਗੇ ਵਧਾਇਆ ਹੈ।

Related Post