ਹਿਮਾਂਸ਼ੀ ਖੁਰਾਣਾ ਨੂੰ ਹੈ ਸ਼ਹਿਨਾਜ਼ ਗਿੱਲ ਦੀ ਚਿੰਤਾ, ਹਿਮਾਂਸ਼ੀ ਨੇ ਸਿਧਾਰਥ ਦੀ ਮਾਂ ਨੂੰ ਲੈ ਕੇ ਕਹੀ ਵੱਡੀ ਗੱਲ
Rupinder Kaler
October 28th 2021 03:51 PM
ਹਿਮਾਂਸ਼ੀ ਖੁਰਾਣਾ (Himanshi khurana) ਤੇ ਸ਼ਹਿਨਾਜ਼ ਗਿੱਲ (shehnaaz gill) ਵਿਚਕਾਰ ਤੁਸੀਂ ਹਮੇਸ਼ਾ ਝਗੜਾ ਹੁੰਦਾ ਦੇਖਿਆ ਹੈ ਪਰ ਹੁਣ ਦੋਹਾਂ ਦੇ ਰਿਸ਼ਤੇ ਵਿੱਚ ਸੁਧਾਰ ਹੁੰਦਾ ਦੇਖਿਆ ਜਾ ਰਿਹਾ ਹੈ । ਸਿਧਾਰਥ ਦੀ ਮੌਤ ਨਾਲ ਹਿਮਾਂਸ਼ੀ ਨੂੰ ਵੀ ਸਦਮਾ ਲੱਗਿਆ ਹੈ । ਆਪਣੀ ਇੱਕ ਇੰਟਰਵਿਊ ਵਿੱਚ ਹਿਮਾਂਸ਼ੀ ਨੇ ਕਿਹਾ ਹੈ ਸਿਧਾਰਥ ਦੀ ਮੌਤ ਉਸ ਲਈ ਤੇ ਆਸ਼ਿਮ ਲਈ ਬਹੁਤ ਵੱਡਾ ਝਟਕਾ ਸੀ । ਹਿਮਾਂਸ਼ੀ ਨੇ ਕਿਹਾ ਕਿ ਸਿਧਾਰਥ ਦੀ ਮੌਤ ਤੋਂ ਬਾਅਦ ਉਸ ਨੂੰ ਇੱਕ ਸਬਕ ਮਿਲਿਆ ਹੈ ਕਿ ਨਫਰਤਾਂ ਤੇ ਇੱਕ ਦੂਜੇ ਨਾਲ ਲੜਾਈ ਕਰਨ ਵਿੱਚ ਕੁਝ ਨਹੀਂ ਰੱਖਿਆ ਸਾਨੂੰ ਆਪਣਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ ।