ਕੰਗਨਾ ਰਣੌਤ ਦੇ ਹੱਕ ਨਿਤਰੇ ਦਰਸ਼ਨ ਔਲਖ ਤੇ ਹਿਮਾਂਸ਼ੀ ਖੁਰਾਣਾ, ਸੋਸ਼ਲ ਮੀਡੀਆ ’ਤੇ ਕਹੀ ਵੱਡੀ ਗੱਲ

By  Rupinder Kaler September 10th 2020 09:06 AM

ਕੰਗਨਾ ਰਣੌਤ ਏਨੀਂ ਦਿਨੀਂ ਸੁਰਖੀਆਂ ਵਿੱਚ ਹੈ । ਬੀਤੇ ਦਿਨ ਬੀਐਮਸੀ ਦੇ ਕਰਮਚਾਰੀਆਂ ਨੇ ਗੈਰਕਾਨੂੰਨੀ ਉਸਾਰੀ ਨੂੰ ਲੈ ਕੇ ਕੰਗਨਾ ਰਣੌਤ ਦੇ ਦਫਤਰ ਵਿੱਚ ਭੰਨਤੋੜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਐਮਸੀ ਨੂੰ ਕੰਗਨਾ ਰਨੌਤ 'ਤੇ 24 ਘੰਟਿਆਂ ਦੇ ਅੰਦਰ ਦੂਜਾ ਨੋਟਿਸ ਭੇਜਿਆ ਗਿਆ। ਇਸ ਸਭ ਨੂੰ ਲੈ ਕੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੱਕ ਕੰਗਨਾ ਦੇ ਹੀ ਚਰਚੇ ਹਨ ।

 

View this post on Instagram

 

A post shared by Himanshi Khurana ? (@iamhimanshikhurana) on Sep 9, 2020 at 6:20pm PDT

ਇਸ ਸਭ ਦੇ ਚਲਦੇ ਹਿਮਾਂਸ਼ੀ ਖੁਰਾਣਾ ਨੇ ਵੀ ਕੰਗਣਾ ਰਣੌਤ ਦੇ ਦਫਤਰ ਵਿਚ ਹੋਈ ਭੰਨਤੋੜ ਬਾਰੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਆਪਣੇ ਟਵੀਟ ਵਿੱਚ ਹਿਮਾਂਸ਼ੀ ਨੇ ਕੰਗਨਾ ਦਾ ਸਮਰਥਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਮੁੰਬਈ ਵਿੱਚ ਕੀ ਹੋ ਰਿਹਾ ਹੈ। ਬੀਐਮਸੀ ਨੂੰ ਘੱਟੋ ਘੱਟ ਕੁਝ ਸਮੇਂ ਲਈ ਇੰਤਜ਼ਾਰ ਕਰਨਾ ਚਾਹੀਦਾ ਸੀ।

https://twitter.com/realhimanshi/status/1303578541997449216

’ ਕੰਗਨਾ ਰਣੌਤ ਦਾ ਸਮਰਥਨ ਕਰਦਿਆਂ ਹਿਮਾਂਸ਼ੀ ਖੁਰਾਣਾ ਨੇ ਲਿਖਿਆ, "ਮੁੰਬਈ ਵਿਚ ਕੀ ਹੋ ਰਿਹਾ ਹੈ। ਬੀਐਮਸੀ ਨੂੰ ਘੱਟੋ ਘੱਟ ਇੰਤਜ਼ਾਰ ਕਰਨਾ ਚਾਹੀਦਾ ਸੀ। ਲੋਕਤੰਤਰ ਕਿੱਥੇ ਹੈ। ਕਿਸੇ ਦੇ ਸੁਪਨੇ ਦੇ ਘਰ ਜਾਂ ਦਫਤਰ ਨੂੰ ਤੋੜਨਾ ਗਲਤ ਹੈ।" ਹਿਮਾਂਸ਼ੀ ਵਾਂਗ ਅਦਾਕਾਰ ਦਰਸ਼ਨ ਔਲਖ ਨੇ ਵੀ ਕੰਗਨਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ । ਉਹਨਾਂ ਨੇ ਵੀ ਕੰਗਨਾ ਦੀ ਇੱਕ ਤਸਵੀਰ ਸਾਂਝੀ ਕਰਕੇ ਕੰਗਨਾ ਨੂੰ ਬਹਾਦਰ ਕੁੜੀ ਦੱਸਿਆ ਹੈ ।

 

View this post on Instagram

 

#proud #on #bravegirl @kanganaranaut #kanganaranaut “ਕੱਢ ਦਿੱਤੇ ਵੱਟ” #proud #moment ਇਹ ਤਸਵੀਰ #dav #school #sector - 15, #chandigarh ਦੀ ਹੈ ਜਦੋਂ ਮੈ ਕੰਗਨਾਂ ਨੂੰ ਅਵਾਰਡ ਦਿੱਤਾ ਸੀ ਕਿਉਕਿ ਕੰਗਨਾ ਇਸ ਸਕੂਲ ਦੀ #student ਸੀ ❤️ @instantbollywood

A post shared by DARSHAN AULAKH ਦਰਸ਼ਨ ਔਲਖ (@darshan_aulakh) on Sep 9, 2020 at 6:17am PDT

Related Post