ਸੁੱਖੀ ਮਾਨ ਦੇ ਨਾਲ ਹੁਣ ਹਿਮਾਂਸ਼ੀ ਖੁਰਾਣਾ ਗੀਤ 'ਇਟਸ ਮਾਈ ਟਾਈਮ' 'ਚ ਆਏਗੀ ਨਜ਼ਰ
Shaminder
November 20th 2019 10:58 AM
ਹਿਮਾਂਸ਼ੀ ਖੁਰਾਣਾ ਇੱਕ ਰਿਆਲਿਟੀ ਸ਼ੋਅ ਕਾਰਨ ਚਰਚਾ 'ਚ ਹੈ । ਕਿਉਂਕਿ ਇਸ ਸ਼ੋਅ 'ਚ ਪੰਜਾਬ ਦੀਆਂ ਦੋ ਮੁਟਿਆਰਾਂ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਨਜ਼ਰ ਆ ਰਹੀਆਂ ਹਨ । ਇਸ ਸ਼ੋਅ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਕਈ ਪ੍ਰਾਜੈਕਟਸ 'ਚ ਨਜ਼ਰ ਆਉਣ ਵਾਲੀ ਹੈ ।
https://www.instagram.com/p/B5D8ZzIgF58/
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟਰ ਸਾਂਝਾ ਕੀਤਾ ਹੈ । ਜੀ ਹਾਂ ਹਿਮਾਂਸ਼ੀ ਖੁਰਾਣਾ ਗੀਤ 'ਇਟਸ ਮਾਈ ਟਾਈਮ' 'ਚ ਮਾਡਲਿੰਗ ਕਰਦੀ ਹੋਈ ਨਜ਼ਰ ਆਏਗੀ ।ਇਸ ਗੀਤ ਨੂੰ ਸੁੱਖੀ ਮਾਨ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ,ਜਦਕਿ ਗੀਤ ਦੇ ਬੋਲ ਵਿੰਦਰ ਨੱਥੂਮਾਜਰਾ ਨੇ ਲਿਖੇ ਹਨ ।
https://www.instagram.com/p/B5AlRsmA3Rr/
ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ ।ਇਹ ਗੀਤ 25 ਨਵੰਬਰ ਨੂੰ ਸਰੋਤਿਆਂ ਦੇ ਰੁਬਰੂ ਹੋਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਖੁਰਾਣਾ ਲਗਾਤਾਰ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਉਹ ਕਈ ਗੀਤਾਂ 'ਚ ਨਜ਼ਰ ਆ ਚੁੱਕੇ ਹਨ ।