ਰੋਮਾਂਸ , ਐਕਸ਼ਨ ਤੇ ਹਾਸੇ ਨਾਲ ਭਰਪੂਰ ਹੈ 'ਹਾਈਐਂਡ ਯਾਰੀਆਂ' ਦਾ ਟਰੇਲਰ , ਦੇਖੋ ਵੀਡੀਓ

ਜੱਸੀ ਗਿੱਲ , ਰਣਜੀਤ ਬਾਵਾ ਅਤੇ ਨਿੰਜਾ ਸਟਾਰਰ ਫਿਲਮ 'ਹਾਈ ਐਂਡ ਯਾਰੀਆਂ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੇ ਟਰੇਲਰ 'ਚ ਜੱਸੀ ਗਿੱਲ ਰਣਜੀਤ ਬਾਵਾ ਤੇ ਨਿੰਜਾ ਪੱਕੇ ਦੋਸਤ ਹਨ। ਇਹ ਤਿੰਨੋ ਜਿਗਰੀ ਯਾਰ ਇੰਗਲੈਂਡ 'ਚ ਰਹਿੰਦੇ ਨੇ 'ਤੇ ਰੋਜ਼ ਖੂਬ ਮਸਤੀ ਅਤੇ ਖੱਪ ਪਾਉਂਦੇ ਹਨ। ਤਿੰਨਾਂ ਦਾ ਕਿਰਦਾਰ ਵੱਖੋ ਵੱਖਰਾ ਹੈ , ਜਿਸ 'ਚ ਰਣਜੀਤ ਬਾਵਾ ਦਾ ਕਿਰਦਾਰ ਇੱਕ ਪੇਂਡੂ ਅਤੇ ਦੇਸੀ ਲੜਕੇ ਦਾ ਹੈ , ਜਿਹੜਾ ਆਪਣੇ ਪਿਆਰ ਦੀ ਤਲਾਸ਼ 'ਚ ਕੈਨੇਡਾ ਤੱਕ ਪਹੁੰਚ ਜਾਂਦਾ ਹੈ। ਫਿਲਮ ਹਾਈਐਂਡ ਯਾਰੀਆਂ 'ਚ ਨਿੰਜਾ ਅਤੇ ਜੱਸੀ ਗਿੱਲ ਦੀ ਅਦਾਕਾਰੀ ਵੀ ਤਾਰੀਫ ਦੇ ਕਾਬਿਲ ਹੈ। ਫਿਲਮ 'ਚ ਹਾਸਾ , ਰੋਮਾਂਸ ਐਕਸ਼ਨ ਅਤੇ ਝਗੜੇ ਹੁੰਦੇ ਵੀ ਦਿਖਾਈ ਦੇਣਗੇ।
https://www.youtube.com/watch?v=Khe2Nl6P-Yc
ਇੱਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਇਹਨਾਂ ਤਿੰਨਾਂ ਦੀ ਪੱਕੀ ਯਾਰੀ 'ਚ ਦਰਾਰ ਪੈ ਜਾਂਦੀ ਹੈ , ਅਤੇ ਫਿਰ ਇਕੱਠੇ ਵੀ ਹੋ ਜਾਂਦੇ ਹਨ। ਹੁਣ ਸਭ ਕਿਉਂ ਹੋ ਰਿਹਾ ਹੈ ਕਿਸ ਲਈ ਹੋ ਰਿਹਾ ਹੈ , ਇਹ ਸਭ ਦੇਖਣ ਲਈ 22 ਫਰਬਰੀ ਨੂੰ ਸਿਨੇਮਾ ਘਰਾਂ ਤੱਕ ਜਾਣਾ ਪਵੇਗਾ। ਕੁਝ ਦਿਨ ਪਹਿਲਾਂ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ , ਨਿੰਜਾ ਅਤੇ ਜੱਸੀ ਗਿੱਲ ਤੋਂ ਇਲਾਵਾ ਫਿਲਮ ਹਾਈਐਂਡ ਯਾਰੀਆਂ ‘ਚ ਨਵਨੀਤ ਕੌਰ ਢਿੱਲੋਂ , ਮੁਸਕਾਨ ਸੇਠੀ , ਆਰੂਸ਼ੀ ਸ਼ਰਮਾ ਹੋਰੀਂ ਫੀਮੇਲ ਲੀਡ ਰੋਲ ‘ਚ ਨਜ਼ਰ ਆਉਣਗੇ।
ਹੋਰ ਵੇਖੋ : 2019 ‘ਚ ਹਿੱਟ ਜੋੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਆਉਣਗੇ ਇਸ ਫਿਲਮ ‘ਚ ਇਕੱਠੇ ਨਜ਼ਰ
ਰੋਮਾਂਸ , ਐਕਸ਼ਨ ਤੇ ਹਾਸੇ ਨਾਲ ਭਰਪੂਰ ਹੈ 'ਹਾਈਐਂਡ ਯਾਰੀਆਂ' ਦਾ ਟਰੇਲਰ , ਦੇਖੋ ਵੀਡੀਓ
ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੰਦੀਪ ਬੰਸਲ , ਦਿਨੇਸ਼ ਔਲਖ , ਬਲਵਿੰਦਰ ਕੋਹਲੀ ਅਤੇ ਪੰਕਜ ਬੱਤਰਾ। ਹਾਈਐਂਡ ਯਾਰੀਆਂ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇ ਗੁਰਜੀਤ ਸਿੰਘ ਵੱਲੋਂ ਲਿਖਿਆ ਗਿਆ ਹੈ। ਫਿਲਮ ਦੇ ਤਿੰਨੋ ਨਾਇਕ ਸਿੰਗਰ ਹਨ ਤਾਂ ਜ਼ਾਹਿਰ ਹੈ ਫਿਲਮ ਦਾ ਮਿਊਜ਼ਿਕ ਸ਼ਾਨਦਾਰ ਹੋਣ ਵਾਲਾ ਹੈ ਤੇ ਹੋਣਾ ਵੀ ਚਾਹੀਦਾ ਹੈ ਕਿਉਂਕਿ ਫਿਲਮ ‘ਚ ਮਿਊਜ਼ਕ ਦਿੱਤਾ ਹੈ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਬੀ ਪਰਾਕ , ਮਿਊਜ਼ਿਕਲ ਡਾਕ੍ਟਰਜ਼ , ਜੈਦੇਵ ਕੁਮਾਰ ਅਤੇ ਗੋਲਡ ਬੋਆਏ ਨੇ।
ਰੋਮਾਂਸ , ਐਕਸ਼ਨ ਤੇ ਹਾਸੇ ਨਾਲ ਭਰਪੂਰ ਹੈ 'ਹਾਈਐਂਡ ਯਾਰੀਆਂ' ਦਾ ਟਰੇਲਰ , ਦੇਖੋ ਵੀਡੀਓ
ਫਿਲਮ ਨੂੰ ਵਰਲਡ ਵਾਈਡ ਡਿਸਟ੍ਰੀਬਿਊਟ ਓਮਜੀ ਪ੍ਰੋਡਕਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਰਣਜੀਤ ਬਾਵਾ , ਜੱਸੀ ਗਿੱਲ ਅਤੇ ਨਿੰਜਾ ਸਟਾਰਰ ਇਹ ਵੱਡੀ ਫਿਲਮ ਸਪੀਡ ਰਿਕਾਡਜ਼ ਅਤੇ ਪਿਟਾਰਾ ਟਾਲਕੀਜ਼ ਦੇ ਲੇਬਲ ਹੇਠ ਤਿਆਰ ਕੀਤਾ ਗਿਆ ਹੈ। ਫਿਲਮ ਅਗਲੇ ਮਹੀਨੇ 22 ਫਰਬਰੀ ਨੂੰ ਦੁਨੀਆਂ ਭਰ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।