ਸੁਸ਼ਾਂਤ ਸਿੰਘ ਰਾਜਪੂਤ ਦੇ ਜੀਵਨ 'ਤੇ ਬਣੀ ਫ਼ਿਲਮ ’ਤੇ ਰੋਕ ਲਗਾਉਣ ਤੋਂ ਹਾਈਕੋਰਟ ਨੇ ਕੀਤਾ ਇਨਕਾਰ
Rupinder Kaler
June 10th 2021 06:09 PM
ਸੁਸ਼ਾਂਤ ਸਿੰਘ ਰਾਜਪੂਤ ਦੇ ਜੀਵਨ 'ਤੇ ਬਣੀ ਫ਼ਿਲਮ 'ਨਿਆਂ : ਦਿ ਜਸਟਿਸ' ਤੇ ਦਿੱਲੀ ਹਾਈ ਕੋਰਟ ਨੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਸ਼ਾਂਤ ਰਾਜਪੂਤ ਨੇ ਪਿਛਲੇ ਸਾਲ ਮੁੰਬਈ ਸਥਿਤ ਆਪਣੇ ਫਲੈਟ 'ਤੇ ਖ਼ੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਉਹਨਾਂ ਦੇ ਜੀਵਨ ਤੇ ਇੱਕ ਫ਼ਿਲਮ ਬਣਾਈ ਗਈ । ਇਸ ਫ਼ਿਲਮ ਨੂੰ ਰੋਕਣ ਲਈ ਸੁਸ਼ਾਂਤ ਤੇ ਪਿਤਾ ਨੇ ਇੱਕ ਪਟੀਸ਼ਨ ਪਾਈ ਸੀ ।