ਕੇਕ ਚੋਰੀ ਕਰਦੀ ਹੋਈ ਫੜੀ ਗਈ ਸਨੀ ਲਿਓਨੀ, ਦੇਖੋ ਵਾਇਰਲ ਵੀਡਿਓ 

By  Rupinder Kaler March 26th 2019 12:09 PM

ਬਾਲੀਵੁੱਡ ਐਕਟਰੈੱਸ ਸਨੀ ਲਿਓਨੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਉਹ ਆਪਣੀ ਟੀਮ ਦੇ ਮੈਬਰਾਂ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਦਰਅਸਲ ਇਸ ਵੀਡਿਓ ਵਿੱਚ ਸਨੀ ਕੇਕ ਚੋਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡਿਓ ਨੂੰ ਸਨੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ, ਉਹਨਾਂ ਨੇ ਲਿਖਿਆ ਹੈ ਕਿ 'ਉਹ ਕੰਮ ਦੇ ਦੌਰਾਨ ਜਮ ਕੇ ਮਸਤੀ ਕਰਦੀ ਹੈ।

https://www.instagram.com/p/BvWmBKChI2Y/

ਇਸ ਦੇ ਬਾਵਜੂਦ ਉਹਨਾਂ ਦੀ ਟੀਮ ਉਹਨਾਂ ਨੂੰ ਕੇਕ ਦਾ ਇੱਕ ਟੁੱਕੜਾ ਵੀ ਨਹੀਂ ਦਿੰਦੀ ।ਉਹਨਾਂ ਦੀ ਟੀਮ ਸਾਰਾ ਕੇਕ ਖੁਦ ਹੀ ਖਾ ਜਾਂਦੀ ਹੈ । ਟੀਮ ਉਹਨਾਂ ਨੂੰ ਆਫਰ ਤੱਕ ਨਹੀਂ ਕਰਦੀ ।' ਇਸ ਵੀਡਿਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਨੀ ਕੇਕ ਦੇ ਕਈ ਟੁੱਕੜੇ ਚੁੱਕ ਕੇ ਆਪਣੇ ਪਰਸ ਵਿੱਚ ਰੱਖ ਰਹੀ ਹੈ । ਪਰ ਇਸ ਦੌਰਾਨ ਸਨੀ ਫੜੀ ਜਾਂਦੀ ਹੈ ।

https://www.instagram.com/p/BvbkJw8BKby/

ਫੜ੍ਹੇ ਜਾਣ ਤੋਂ ਬਾਅਦ ਉਹ ਕਹਿੰਦੀ ਹੈ ਕਿ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਬਹੁਤ ਮਿਹਨਤ ਕਰਦੇ ਹਨ । ਪਰ ਉਹਨਾਂ ਲਈ ਥੋੜਾ ਜਿਹਾ ਕੇਕ ਨਹੀਂ ਰੱਖਦੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਨੀ ਆਪਣੀਆਂ ਤਸਵੀਰਾਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ।

Related Post