ਇਹ ਹੈ ਬਾਲੀਵੁੱਡ ਦੇ ਉਹਨਾਂ ਸਿਤਾਰਿਆਂ ਦੀ ਲਿਸਟ ਜਿਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਕਰਵਾਇਆ ਵਿਆਹ
Rupinder Kaler
October 1st 2021 01:38 PM
ਬਾਲੀਵੁੱਡ ਵਿੱਚ ਬਹੁਤ ਸਾਰੇ ਸਿਤਾਰੇ (Bollywood Celebs) ਹਨ, ਜਿਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੀ ਆਪਣਾ ਹਮ ਸਫ਼ਰ ਬਣਾ ਲਿਆ ਸੀ । ਇਸ ਆਰਟੀਕਲ ਵਿੱਚ ਉਹਨਾਂ ਅਦਾਕਾਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਹੀ ਵਿਆਹ ਕਰਵਾ ਕੇ ਆਪਣਾ ਘਰ ਵਸਾ ਲਿਆ ਸੀ । ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਸਾਇਰਾ ਬਾਨੋ ਤੇ ਦਿਲੀਪ ਕੁਮਾਰ ਆਉਂਦੇ ਹਨ । ਸਾਇਰਾ ਬਾਨੋ ਕਈ ਇੰਟਰਵਿਊ ਵਿੱਚ ਇੱਸ ਗੱਲ ਦਾ ਖੁਲਾਸਾ ਕਰ ਚੁੱਕੀ ਹੈ ਕਿ ਦਿਲੀਪ ਕੁਮਾਰ ਨੂੰ ਉਹ ਬਚਪਨ ਤੋਂ ਹੀ ਪਸੰਦ ਕਰਦੀ ਸੀ । ਇੱਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਉਹ ਉਹਨਾਂ ਬਾਰੇ ਸੋਚਦੀ ਰਹਿੰਦੀ ਸੀ । ਜਦੋਂ ਦੋਹਾਂ ਨੇ ਵਿਆਹ ਕਰਵਾਇਆ ਤਾਂ ਦਿਲੀਪ ਕੁਮਾਰ 44 ਸਾਲਾਂ ਦੇ ਸਨ ਤੇ ਸਾਇਰਾ ਬਾਲੋ 22 ਸਾਲ ਦੀ ।