ਹੇਮਾ ਮਾਲਿਨੀ, ਈਸ਼ਾ ਦਿਓਲ ਨੇ ਰਿਵਾਇਤੀ ਪਕਵਾਨ ਬਣਾ ਕੇ ਸੈਲੀਬ੍ਰੇਟ ਕੀਤਾ ਪੋਂਗਲ ਦਾ ਤਿਉਹਾਰ, ਦੇਖੋ ਵੀਡੀਓ

By  Lajwinder kaur January 14th 2022 04:29 PM -- Updated: January 14th 2022 04:39 PM

ਲੋਹੜੀ ਤੋਂ ਅਗਲੇ ਦਿਨ ਦੇਸ਼ ਭਰ 'ਚ ਮਕਰ ਸੰਕ੍ਰਾਂਤੀ, ਮਾਘੀ ਤੇ ਪੋਂਗਲ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅੱਜ, 14 ਜਨਵਰੀ, ਦੇਸ਼ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮਕਰ ਸੰਕ੍ਰਾਂਤੀ ਤੇ ਪੋਂਗਲ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਦੱਸ ਦਈਏ ਇਹ ਤਿਉਹਾਰ ਫਸਲ ਦੀ ਵਾਢੀ ਨੂੰ ਲੈ ਕੇ ਮਨਾਇਆ ਜਾਂਦਾ ਹੈ। ਬਾਲੀਵੁੱਡ ਜਗਤ ਦੇ ਕਲਾਕਾਰ ਵੀ ਸੋਸ਼ਲ ਮੀਡੀਆ ਉੱਤੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ :  ਕੁਲਵਿੰਦਰ ਬਿੱਲਾ ਨੇ ਆਪਣੀ ਧੀ ਸਾਂਝ ਦੇ ਨਾਲ ਸ਼ੇਅਰ ਕੀਤਾ ਪਿਆਰ ਜਿਹਾ ਵੀਡੀਓ, ਪਿਓ-ਧੀ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of hema malini and esha deol celerates pongal festival

ਕਈ ਮਸ਼ਹੂਰ ਹਸਤੀਆਂ ਵੀ ਇਹ ਤਿਉਹਾਰ ਮਨਾਉਂਦੀਆਂ ਹਨ । ਅੱਜ ਈਸ਼ਾ ਦਿਓਲ ਅਤੇ ਹੇਮਾ ਮਾਲਿਨੀ ਨੇ ਆਪਣੇ ਪੋਂਗਲ ਤਿਉਹਾਰ ਦੀਆਂ ਫੋਟੋਆਂ ਅਤੇ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਗਾਇਕਾ ਜੈਸਮੀਨ ਜੱਸੀ ਨੇ ਨੇ ਆਪਣੀ ਧੀ ਨਾਲ ਪਾਇਆ ਗਿੱਧਾ, ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ ਮਾਂ-ਧੀ ਦਾ ਇਹ ਵੀਡੀਓ

ਹਲਕੀ ਗੁਲਾਬੀ ਰੰਗ ਦੀ ਸਾੜ੍ਹੀ ਵਿੱਚ ਹੇਮਾ ਮਾਲਿਨੀ ਨੇ ਆਪਣੀ ਰਸੋਈ ਤੋਂ ਇੰਸਟਾਗ੍ਰਾਮ 'ਤੇ ਫੋਟੋਆਂ ਸਾਂਝੀਆਂ ਕੀਤੀਆਂ, ਜਿੱਥੇ ਉਹ ਚੌਲਾਂ ਨਾਲ ਇੱਕ ਮਿੱਠਾ ਪਕਵਾਨ ਪੋਂਗਲ ਤਿਆਰ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੀ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ, “ਅੱਜ ਪਰਿਵਾਰ ਨਾਲ ਪੋਂਗਲ ਦਾ ਜਸ਼ਨ ਮਨਾਇਆ। ਇੱਥੇ ਮੈਂ ਘਰ ਵਿੱਚ ਪੋਂਗਲ ਬਣਾ ਰਹੀ ਹਾਂ। ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

esha deol post

ਦੂਜੇ ਪਾਸੇ ਹੇਮਾ ਮਾਲਿਨੀ ਦੀ ਵੱਡੀ ਧੀ ਈਸ਼ਾ ਦਿਓਲ ਨੇ ਵੀ ਆਪਣੇ ਘਰ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਉਸਨੇ ਵੀ ਪੋਂਗਲ ਦੀ ਤਿਆਰੀ ਕਰਦਿਆਂ ਹੋਇਆਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ ਹੈ-“ਜਿਵੇਂ ਕਿ ਦੇਸ਼ ਸਕ੍ਰਾਂਤੀ, ਪੋਂਗਲ, ਬੀਹੂ ਅਤੇ ਉੱਤਰਾਇਣ ਦੇ ਵਾਢੀ ਦੇ ਤਿਉਹਾਰ ਮਨਾਉਂਦਾ ਹੈ। ਮੈਂ ਹਮੇਸ਼ਾ ਆਪਣੇ ਪਰਿਵਾਰ ਲਈ ਘਰ ਵਿੱਚ ਪੋਂਗਲ ਬਣਾਉਂਦੀ ਹਾਂ (ਇੱਕ ਪਰੰਪਰਾ ਜੋ ਮੈਂ ਆਪਣੀ ਨਾਨੀ ਤੋਂ ਸਿੱਖੀ ਸੀ) ਮਿੱਠਾ ਪੋਂਗਲ ਮੇਰੇ ਬੱਚਿਆਂ ਦਾ ਪਸੰਦੀਦਾ ਹੈ....ਤੇ ਸਭ ਨੂੰ ਇਸ ਤਿਉਹਾਰ ਦੀਆਂ ਵਧਾਈਆਂ । ਈਸ਼ਾ ਦੇ ਇਸ ਵੀਡੀਓ ਉੱਤੇ ਪਿਤਾ ਅਤੇ ਦਿੱਗਜ ਐਕਟਰ ਧਰਮਿੰਦਰ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਵੀ ਲਿਖਿਆ, “ਹੈਪੀ ਪੋਂਗਲ”। ਇਸ ਪੋਸਟ ਉੱਤੇ ਫੈਨਜ਼ ਤੇ ਕਲਾਕਾਰਾਂ ਨੇ ਵੀ ਕਮੈਂਟ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

 

 

View this post on Instagram

 

A post shared by Esha Deol Takhtani (@imeshadeol)

Related Post