Health benefits of pulses: ਭਾਰਤੀ ਭੋਜਨ ਵਿੱਚ ਦਾਲਾ ਖਾਣੇ ਦਾ ਮੁੱਖ ਹਿੱਸਾ ਮੰਨਿਆਂ ਜਾਂਦੀਆਂ ਹਨ। ਇਨ੍ਹਾਂ ਮੇਨ ਕੋਰਸ ਫੂਡ ਜਾਂ ਸੰਪੂਰਨ ਆਹਾਰ ਵੀ ਕਿਹਾ ਜਾਂਦਾ ਹੈ। ਇਸ ਸਾਡੇ ਸਰੀਰ ਵਿੱਚ ਪ੍ਰੋਟੀਨ ਤੇ ਹੋਰਨਾਂ ਕਈ ਪੋਸ਼ਕ ਤੱਤਾਂ ਦੀ ਘਾਟ ਨੂੰ ਪੂਰਾ ਕਰਦੀਆਂ ਹਨ ਤੇ ਸਾਡੇ ਸਰੀਰ ਨੂੰ ਨਿਰੋਗ ਬਣਾਉਣ ਵਿੱਚ ਸਾਡੀ ਮਦਦ ਕਰਦੀਆਂ ਹਨ। ਆਓ ਜਾਣਦੇ ਹਾਂ ਦਾਲਾਂ ਖਾਣ ਦੇ ਫਾਇਦੇ।
ਦਾਲਾਂ ਚ ਭਰਪੂਰ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ । ਦਾਲਾਂ ਸ਼ਾਕਾਹਾਰੀ ਲੋਕਾਂ ਦੇ ਲਈ ਪ੍ਰੋਟੀਨ ਦਾ ਵਧੀਆ ਜ਼ਰੀਆ ਹਨ । ਕਈ ਲੋਕ ਪੁੰਗਰੀਆਂ ਹੋਈਆਂ ਦਾਲਾਂ ਦਾ ਇਸਤੇਮਾਲ ਕਰਦੇ ਹਨ ਜੋ ਕਿ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨੀਆਂ ਜਾਂਦੀਆਂ ਹਨ।
ਅਸਲ ਵਿੱਚ ਦਾਲਾਂ ਦੇ ਹਰ ਦਾਣੇ ਦੇ ਅੰਦਰ ਕੁਦਰਤ ਨੇ ਭਵਿੱਖੀ ਪੌਦੇ ਲਈ ਵਿਸ਼ੇਸ਼ ਤੱਤਾਂ ਦੀ ਸਥਾਪਨਾ ਕੀਤੀ ਹੁੰਦੀ ਹੈ। ਇਸ ਭਵਿੱਖੀ ਪੌਦੇ ਲਈ ਦਾਣੇ ਅੰਦਰ ਪੋਸ਼ਟਿਕ ਭੋਜਣ ਵੀ ਜਮ੍ਹਾਂ ਕੀਤਾ ਹੋਇਆ ਹੁੰਦਾ ਹੈ।
ਜਦੋਂ ਦਾਣਾ ਪੁੰਗਰਣ ਲੱਗਦਾ ਹੈ ਤਾਂ ਉਸ ਅੰਦਰ ਕੁਝ ਅਜਿਹੇ ਐਨਜ਼ਾਈਮ ਰਿਸਣ ਲੱਗਦੇ ਹਨ ਜੋ ਦਾਣੇ ਅੰਦਰ ਜਮ੍ਹਾਂ ਪਏ ਭੋਜਨ ਨੂੰ ਘੋਲ ਕੇ ਉਸ ਨੂੰ ਸਰਲ ਰੂਪ ਵਿੱਚ ਬਦਲਣ ਲਗਦੇ ਹਨ ਤਾਂ ਜੋ ਨਵਾਂ ਜਨਮ ਰਿਹਾ ਪੌਦਾ ਸੌਖਿਆਂ ਹੀ ਉਸ ਭੋਜਨ ਦਾ ਸੋਖਣ ਕਰ ਸਕੇ। ਦਾਲਾਂ 'ਚ ਅਜਿਹੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ।
ਹੋਰ ਪੜ੍ਹੋ: ਸਤਵਿੰਦਰ ਬਿੱਟੀ ਹੈ ਪੁਰਾਣੇ ਹਿੰਦੀ ਗਾਣਿਆਂ ਦੀ ਸ਼ੌਕੀਨ, ਅਦਾਕਾਰਾ ਨੇ ਸ਼ੇਅਰ ਕੀਤੀ ਵੀਡੀਓ
ਕਈ ਲੋਕ ਉਬਲੀਆਂ ਹੋਈਆਂ ਦਾਲਾਂ ਵੀ ਖਾਂਦੇ ਹਨ । ਇਸ ਤੋਂ ਇਲਾਵਾ ਛੋਲੇ ਵੀ ਬੜੇ ਚਾਅ ਦੇ ਨਾਲ ਖਾਧੇ ਜਾਂਦੇ ਹਨ।ਇਸ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ । ਪਰ ਜੋ ਲੋਕ ਮਾਂਸਾਹਾਰੀ ਨਹੀਂ ਹਨ ਅਤੇ ਮੀਟ ਮੱਛੀ ਨਹੀਂ ਖਾਣਾ ਚਾਹੁੰਦੇ ਉਨ੍ਹਾਂ ਦੇ ਲਈ ਦਾਲਾਂ ਵਰਦਾਨ ਸਾਬਿਤ ਹੋ ਸਕਦੀਆਂ ਹਨ । ਦਾਲਾਂ ਪ੍ਰੋਟੀਨਸ ਸਬੰਧੀ ਸਾਰੀਆਂ ਕਮੀਆਂ ਨੂੰ ਪੂਰਾ ਕਰਦੀਆਂ ਹਨ ।